ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ

Kabeer, the Lord is the tree, and disillusionment with the world is the fruit.

ਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ। ਤਰਵਰ = ਤਰ-ਵਰ, ਸੋਹਣਾ ਰੁੱਖ। ਤਰ = ਰੁੱਖ। ਬੈਰਾਗੁ = ਨਿਰਮੋਹਤਾ।

ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥

The Holy man, who has abandoned useless arguments, is the shade of the tree. ||228||

ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥ ਛਾਇਆ = ਛਾਂ। ਜਿਨਿ = ਜਿਸ (ਸਾਧ = ਗੁਰਮੁਖਿ) ਨੇ। ਬਾਦੁ ਬਿਬਾਦੁ = ਝਗੜਾ-ਝਾਂਜਾ, ਮਾਇਆ ਦਾ ਝੰਬੇਲਾ ॥੨੨੮॥