ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ

Kabeer, in the blink of an eye, moment by moment, life is passing by.

ਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ; ਕੇਰੇ = ਦੇ। ਮਾਟੁਕੇ = ਝਮਕਣੇ। ਆਖੀ ਕੇਰੇ ਮਾਟੁਕੇ = ਅੱਖਾਂ ਦੇ ਝਮਕਣ ਜਿਤਨਾ ਸਮਾ। ਗਈ ਬਿਹਾਇ = (ਉਮਰ) ਬੀਤ ਜਾਂਦੀ ਹੈ।

ਮਨੁ ਜੰਜਾਲੁ ਛੋਡਈ ਜਮ ਦੀਆ ਦਮਾਮਾ ਆਇ ॥੨੨੭॥

The mortal does not give up his worldly entanglements; the Messenger of Death walks in and beats the drum. ||227||

ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥ ਦਮਾਮਾ = ਨਗਾਰਾ। ਆਇ ਦੀਆ = ਆ ਕੇ ਵਜਾ ਦੇਂਦਾ ਹੈ ॥੨੨੭॥