ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ

Kabeer, the mortal does not know the Lord's Name, but he has raised a very large family.

(ਪਰ), ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ; ਜਾਨਿਓ ਨਹੀ = (ਜਿਸ ਮਨੁੱਖ ਨੇ) ਕਦਰ ਨਹੀਂ ਜਾਣੀ। ਪਾਲਿਓ = ਪਾਲਦਾ ਰਿਹਾ। ਕਟਕੁ = ਫ਼ੌਜ਼। ਕਟਕੁ ਕੁਟੰਬੁ = ਬਹੁਤ ਸਾਰਾ ਟੱਬਰ।

ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਬੰਬ ॥੨੨੬॥

He dies in the midst of his worldly affairs, and then he is not heard in the external world. ||226||

ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ॥੨੨੬॥ ਮਰਿ ਗਇਓ = ਆਤਮਕ ਮੌਤੇ ਮਰ ਗਿਆ। ਬਾਹਰਿ = ਧੰਧਿਆਂ ਤੋਂ ਬਾਹਰ, (ਭਾਵ,) ਧੰਧਿਆਂ ਤੋਂ ਵੇਹਲਾ ਹੋ ਕੇ। ਬੰਬ = ਅਵਾਜ਼, ਖ਼ਬਰ। ਬਾਹਰਿ ਭਈ ਨ ਬੰਬ = ਧੰਧਿਆਂ ਤੋਂ ਨਿਕਲ ਕੇ ਕਦੇ ਉਸਦੇ ਮੂੰਹੋਂ ਰਾਮ ਨਾਮ ਦੀ ਅਵਾਜ਼ ਭੀ ਨਹੀਂ ਨਿਕਲੀ ॥੨੨੬॥