ਸਵੈਯਾ

SWAYYA

ਸਵੈਯਾ:

ਸੁਨ ਲੈ ਭਸਮਾਗਦ ਦੈਤ ਹੁਤੋ ਤਿਹ ਨਾਰਦ ਤੇ ਜਬ ਹੀ ਸੁਨਿ ਪਾਯੋ

(ਹੇ ਰਾਜਨ!) ਸੁਣੋ, ਇਕ ਭਸਮਾਂਗਦ ਦੈਂਤ ਹੁੰਦਾ ਸੀ, ਉਸ ਨੇ ਜਦੋਂ ਨਾਰਦ ਤੋਂ ਇਹ ਸੁਣ ਲਿਆ।

ਰੁਦ੍ਰ ਕੀ ਸੇਵ ਕਰੀ ਰੁਚਿ ਸੋ ਬਹੁਤੇ ਦਿਨ ਰੁਦ੍ਰਹਿ ਕੋ ਰਿਝਵਾਯੋ

When the demon named Bhasmangad heard about the kindness of Rudra from Narada, he served Rudra single-mindedly and pleased him

(ਤਾਂ ਉਸ ਨੇ) ਬਹੁਤ ਦਿਨਾਂ ਤਕ ਰੁਦ੍ਰ ਦੀ ਰੁਚੀ ਪੂਰਵਕ ਸੇਵਾ ਕੀਤੀ ਅਤੇ ਉਸ ਨੂੰ ਪ੍ਰਸੰਨ ਕਰ ਲਿਆ।

ਆਪਨੇ ਮਾਸਹਿ ਕਾਟਿ ਕੈ ਆਗ ਮੈ ਹੋਮ ਕਰਿਯੋ ਰਤੀ ਕੁ ਡਰਾਯੋ

(ਉਸ ਨੇ) ਆਪਣਾ ਮਾਸ ਕਟ ਕਟ ਕੇ ਅਗਨੀ ਵਿਚ ਹੋਮ ਕਰ ਦਿੱਤਾ ਅਤੇ ਰਤੀ ਜਿੰਨਾ ਵੀ ਨਾ ਡਰਿਆ।

ਹਾਥ ਧਰੋ ਜਿਹ ਕੇ ਸਿਰ ਪੈ ਤਿਹ ਛਾਰ ਉਡੈ ਸੁ ਇਹੈ ਬਰੁ ਪਾਯੋ ॥੨੪੫੭॥

He without any fear, cut down his flesh and performed homa in fire, he was bestowed this boon that on the head of whomsoever he would place his hand, he would be reduced to ashes.2457.

'(ਮੈਂ) ਜਿਸ ਦੇ ਸਿਰ ਉਪਰ ਹੱਥ ਧਰਾਂ, ਉਹ ਸੁਆਹ ਹੋ ਕੇ ਉਡ ਜਾਵੇ', ਉਸ ਨੇ ਇਹ ਵਰ ਪ੍ਰਾਪਤ ਕਰ ਲਿਆ ॥੨੪੫੭॥

ਹਾਥ ਧਰੋ ਜਿਹ ਕੈ ਸਿਰ ਪੈ ਤਿਹ ਛਾਰ ਉਡੈ ਜਬ ਹੀ ਬਰੁ ਪਾਯੋ

'ਜਿਸ ਦੇ ਸਿਰ ਉਤੇ ਹੱਥ ਧਰਾਂ, ਉਹ ਸੁਆਹ ਹੋ ਕੇ ਉਡ ਜਾਵੇ', ਜਦ ਉਸ ਨੇ (ਇਹ) ਵਰ ਪ੍ਰਾਪਤ ਕਰ ਲਿਆ।

ਰੁਦ੍ਰ ਹੀ ਕਉ ਪ੍ਰਥਮੈ ਹਤਿ ਕੈ ਜੜ ਚਾਹਤ ਤਿਉ ਤਿਹ ਤ੍ਰੀਅ ਛਿਨਾਯੋ

When he obtained the boon of placing his hand and reducing the person to ashes, then that fool in the first place wanted to reduce Rudra to ashes and seize Parvati

(ਤਦ) ਉਸ ਮੂਰਖ ਨੇ ਪਹਿਲਾਂ ਰੁਦ੍ਰ ਨੂੰ ਹੀ ਮਾਰ ਕੇ ਉਸ ਦੀ ਇਸਤਰੀ ਨੂੰ ਹਥਿਆਉਣਾ ਚਾਹਿਆ।

ਰੁਦ੍ਰ ਭਜਿਯੋ ਤਬ ਆਏ ਹੈ ਸ︀ਯਾਮ ਜੂ ਆਇ ਕੈ ਸੋ ਛਲ ਸੋ ਜਰਵਾਯੋ

Then Rudra ran and with deception, he caused the reduction of Bhumasura

ਰੁਦ੍ਰ ਭਜ ਚਲਿਆ। ਤਦ ਕ੍ਰਿਸ਼ਨ ਜੀ ਆ ਗਏ ਅਤੇ ਛਲ ਪੂਰਵਕ ਉਸ ਨੂੰ ਸੜਵਾ ਦਿੱਤਾ।

ਭੂਪ ਕਹੋ ਬਡੋ ਸੋ ਤੁਮ ਹੀ ਕਿ ਬਡੋ ਹਰ ਹੈ ਜਿਹ ਤਾਹਿ ਬਚਾਯੋ ॥੨੪੫੮॥

Therefore O king! you may tell me now whether you are great or God is great, who protected you.2458.

ਹੇ ਰਾਜਨ! ਹੁਣ ਤੁਸੀਂ ਹੀ ਦਸੋ, ਉਹ (ਰੁਦ੍ਰ) ਵੱਡਾ ਹੈ ਜਾਂ ਕ੍ਰਿਸ਼ਨ ਵੱਡਾ ਹੈ ਜਿਸ ਨੇ ਉਸ ਨੂੰ ਸੜਨ ਤੋਂ ਬਚਾ ਲਿਆ ਹੈ ॥੨੪੫੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭਸਮਾਗਦ ਦੈਤ ਬਧਹ ਧਿਆਇ ਸਮਾਪਤੰ

End of the description of the killing of the demon Bhasmangad in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਭਸਮਾਂਗਦ ਦੈਂਤ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ।