ਅਥ ਭ੍ਰਿਗਲਤਾ ਕੋ ਪ੍ਰਸੰਗ ਕਥਨੰ

Now begins the description of the striking of leg by Bhrigu

ਹੁਣ ਭ੍ਰਿਗਲਤਾ ਦੇ ਪ੍ਰਸੰਗ ਦਾ ਕਥਨ:

ਸਵੈਯਾ

SWAYYA

ਸਵੈਯਾ:

ਬੈਠੇ ਹੁਤੇ ਰਿਖਿ ਸਾਤ ਤਹਾ ਇਕਠੇ ਤਿਨ ਕੇ ਜੀਅ ਮੈ ਅਸ ਆਯੋ

Once the seven sages sat together, thought in their mind that Rudra was good,

ਉਥੇ ਸੱਤ ਰਿਸ਼ੀ ਇਕੱਠੇ ਬੈਠੇ ਸਨ, ਉਨ੍ਹਾਂ ਦੇ ਮਨ ਵਿਚ ਇਸ ਤਰ੍ਹਾਂ ਆਇਆ

ਰੁਦ੍ਰ ਭਲੋ ਬ੍ਰਹਮਾ ਕਿਧੋ ਬਿਸਨੁ ਜੂ ਪੈ ਪ੍ਰਿਥਮੈ ਜਿਹ ਕੋ ਠਹਰਾਯੋ

Brahma was good and Vishnu was the best of all

ਕਿ ਰੁਦ੍ਰ ਚੰਗਾ ਹੈ, ਜਾਂ ਬ੍ਰਹਮਾ ਜਾਂ ਵਿਸ਼ਣੂ, ਜਿਸ ਨੂੰ ਪਹਿਲਾਂ ਮੰਨਿਆ ਜਾਵੇ।

ਤੀਨੋ ਅਨੰਤ ਹੈ ਅੰਤਿ ਕਛੂ ਨਹਿ ਹੈ ਇਨ ਕੋ ਕਿਨ ਹੂ ਨਹੀ ਪਾਯੋ

The play of all the three is infinite, none had been able to understand their mystery

ਤਿੰਨੋ ਅਨੰਤ ਹਨ, (ਇਨ੍ਹਾਂ ਦਾ) ਕੁਝ ਅੰਤ ਨਹੀਂ ਹੈ ਅਤੇ ਨਾ ਹੀ ਕਿਸੇ ਨੇ (ਇਨ੍ਹਾਂ ਨੂੰ) ਪਾਇਆ ਹੈ।

ਭੇਦ ਲਹੋ ਇਨ ਕੋ ਤਿਨ ਮੈ ਭ੍ਰਿਗ ਬੈਠੋ ਹੁਤੋ ਸੋਊ ਦੇਖਨ ਧਾਯੋ ॥੨੪੫੯॥

In order to understand their tone, Bhrigu, one of the sages sitting there, went away,2459.

ਉਨ੍ਹਾਂ ਵਿਚ (ਇਕ) ਭ੍ਰਿਗੂ (ਨਾਂ ਦਾ ਰਿਸ਼ੀ) ਬੈਠਾ ਹੋਇਆ ਸੀ। (ਉਸ ਨੇ ਦਾਵਾ ਕੀਤਾ ਕਿ ਮੈਂ) ਇਨ੍ਹਾਂ ਦਾ ਭੇਦ ਪਾ ਲਵਾਂਗਾ। (ਇਸ ਲਈ ਇਨ੍ਹਾਂ ਨੂੰ) ਵੇਖਣ ਲਈ ਉਹ ਤੁਰ ਪਿਆ ॥੨੪੫੯॥

ਰੁਦ੍ਰ ਕੇ ਧਾਮ ਗਯੋ ਕਹਿਓ ਤੁਮ ਜੀਵ ਹਨੋ ਤਿਹ ਸੂਲ ਸੰਭਾਰਿਯੋ

He went to the house of Rudra, the sage said to Rudra, “You destroy the beings,” hearing this Rudra took up his trident

(ਪਹਿਲਾਂ) ਰੁਦ੍ਰ ਦੇ ਘਰ ਗਿਆ (ਅਤੇ ਉਸ ਨੂੰ) ਕਿਹਾ, ਤੁਸੀਂ ਜੀਵਾਂ ਨੂੰ ਮਾਰਦੇ ਹੋ। (ਇਸ ਗੱਲ ਤੇ ਵਿਗੜ ਕੇ) ਰੁਦ੍ਰ ਨੇ ਤ੍ਰਿਸ਼ੂਲ ਸੰਭਾਲ ਲਿਆ (ਅਤੇ ਮਾਰਨ ਲਈ ਦੌੜਿਆ)।

ਗਯੋ ਚਤੁਰਾਨਨ ਕੇ ਚਲਿ ਕੈ ਇਹ ਬੇਦ ਰਰੈ ਇਹ ਜਾਨ ਪਾਰਿਯੋ

Then that sage went to Brahma and said, “You repeat the reading of Vedas uselessly,” Brahma also did not like these words

(ਭ੍ਰਿਗੂ) ਚਲ ਕੇ ਬ੍ਰਹਮਾ (ਦੇ ਘਰ) ਗਿਆ (ਅਤੇ ਕਿਹਾ) ਇਹ ਵੇਦ ਪੜ੍ਹਦਾ ਹੈ, ਪਰ ਇਨ੍ਹਾਂ ਦਾ (ਭੇਦ) ਨਹੀਂ ਜਾਣਿਆ।

ਬਿਸਨ ਕੇ ਲੋਕ ਗਯੋ ਸੁਖ ਸੋਵਤ ਕੋਪ ਭਰਿਯੋ ਰਿਖਿ ਲਾਤਹਿ ਮਾਰਿਯੋ

When he reached near Vishnu and seeing him sleeping the sage struck him with his leg

(ਬ੍ਰਹਮਾ ਦੇ ਔਖੇ ਹੋ ਜਾਣ ਤੋਂ ਬਾਦ ਉਹ) ਵਿਸ਼ਣੂ ਦੇ ਲੋਕ ਵਿਚ ਗਿਆ। (ਉਹ) ਸੁਖ ਪੂਰਵਕ ਸੁਤਾ ਪਿਆ ਸੀ। ਰਿਸ਼ੀ ਨੇ ਕ੍ਰੋਧਿਤ ਹੋ ਕੇ (ਉਸ ਨੂੰ) ਲਤ ਮਾਰੀ।

ਕੋਪ ਕੀਯੋ ਗਹੇ ਰਿਖਿ ਪਾ ਇਹ ਸ੍ਰੀਪਤਿ ਸ੍ਰੀ ਬ੍ਰਿਜਨਾਥ ਬਿਚਾਰਿਯੋ ॥੨੪੬੦॥

Vishnu did not become angry and catching his feet, he said thus to him,2460

(ਵਿਸ਼ਣੂ ਨੇ) ਕ੍ਰੋਧ ਨਾ ਕੀਤਾ, (ਸਗੋਂ) ਰਿਸ਼ੀ ਦੇ ਪੈਰਾਂ ਨੂੰ ਫੜ ਲਿਆ (ਅਤੇ ਅਵਗਿਆ ਦੀ ਮਾਫ਼ੀ ਮੰਗੀ)। ਉਸ ਵਿਸ਼ਣੂ ਨੂੰ ਹੀ ਕ੍ਰਿਸ਼ਨ ਵਿਚਾਰਿਆ ਗਿਆ ਹੈ ॥੨੪੬੦॥