ਬਿਸਨੁ ਜੂ ਬਾਚ ਭ੍ਰਿਗੁ ਸੋ

Speech of Vishnu addressed to Bhrigu:

ਵਿਸ਼ਣੂ ਨੇ ਭ੍ਰਿਗੂ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਪਾਇ ਕੋ ਘਾਇ ਰਹਿਓ ਸਹਿ ਕੈ ਹਸ ਕੈ ਦਿਜ ਸੋ ਇਹ ਭਾਤਿ ਉਚਾਰੋ

ਵਿਸ਼ਣੂ ਨੇ ਪੈਰ ਦੀ ਸਟ ਨੂੰ ਸਹਿ ਲਿਆ ਅਤੇ ਹਸ ਕੇ ਬ੍ਰਾਹਮਣ ਨੂੰ ਇਸ ਤਰ੍ਹਾਂ ਕਿਹਾ,

ਬਜ੍ਰ ਸਮਾਨ ਹ੍ਰਿਦੈ ਹਮਰੋ ਲਗਿ ਪਾਇ ਦੁਖਿਓ ਹ੍ਵੈ ਹੈ ਤੁਹਿ ਮਾਰੋ

Enduring the blow of the leg smilingly, Vishnu said to the Brahmin, “My heart is (hard) like Vajra and your foot might have been hurt

ਮੇਰੀ ਛਾਤੀ ਬਜ੍ਰ ਵਾਂਗ (ਸਖ਼ਤ) ਹੈ ਅਤੇ ਤੁਸੀਂ (ਜੋ ਪੈਰ) ਮੈਨੂੰ ਮਾਰਿਆ ਹੈ, (ਉਹ ਮੈਨੂੰ) ਲਗਣ ਨਾਲ ਦੁਖਿਆ ਹੋਵੇਗਾ।

ਮਾਗਤਿ ਹਉ ਇਕ ਜੋ ਤੁਮ ਦੇਹੁ ਜੁ ਪੈ ਛਿਮ ਕੈ ਅਪਰਾਧ ਹਮਾਰੋ

“I ask for a boon from you, kindly forgive me for the crime and bestow on me this boon

ਮੈਂ ਇਕ (ਦਾਨ) ਮੰਗਦਾ ਹਾਂ? ਜੇ ਤੁਸੀਂ ਦੇਵੋ ਤਾਂ ਮੇਰਾ ਅਪਰਾਧ ਖਿਮਾ ਕਰ ਦਿਓ।

ਜੇਤਕ ਰੂਪ ਧਰੋ ਜਗ ਹਉ ਤੁ ਸਦਾ ਰਹੈ ਪਾਇ ਕੋ ਚਿਹਨ ਤੁਹਾਰੋ ॥੨੪੬੧॥

“Whenever I incarnate in the world, then the marks of your foot may remain imprinted on my waist.”2461.

ਮੈਂ ਸੰਸਾਰ ਵਿਚ ਜਿਤਨੇ ਵੀ ਰੂਪ ਧਾਰਨ ਕਰਾਂ, (ਉਨ੍ਹਾਂ ਉਤੇ) ਤੁਹਾਡੇ ਪੈਰ ਦਾ ਚਿੰਨ੍ਹ ਸਦਾ (ਲਗਾ) ਰਹੇ ॥੨੪੬੧॥

ਇਉ ਜਬ ਬੈਨ ਕਹੇ ਬ੍ਰਿਜ ਨਾਇਕ ਤਉ ਰਿਖਿ ਚਿਤ ਬਿਖੈ ਸੁਖੁ ਪਾਯੋ

When Krishna said this, the sage felt extreme delight

ਜਦ ਇਸ ਤਰ੍ਹਾਂ ਦੇ ਬੋਲ ਸ੍ਰੀ ਕ੍ਰਿਸ਼ਨ ਨੇ ਕਹੇ, ਤਾਂ ਰਿਸ਼ੀ ਨੇ (ਆਪਣੇ) ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਕੈ ਕੈ ਪ੍ਰਨਾਮ ਘਨੇ ਪ੍ਰਭ ਕਉ ਪੁਨਿ ਆਪਨੇ ਆਸ੍ਰਮ ਮੈ ਫਿਰਿ ਆਯੋ

He came back to his hermitage after bowing before him,

ਪ੍ਰਭੂ ਨੂੰ ਬਹੁਤ ਵਾਰ ਪ੍ਰਨਾਮ ਕਰ ਕੇ ਫਿਰ (ਉਹ ਬ੍ਰਾਹਮਣ) ਆਪਣੇ ਆਸ਼੍ਰਮ ਵਿਚ ਪਰਤ ਆਇਆ।

ਰੁਦ੍ਰ ਕੋ ਬ੍ਰਹਮ ਕੋ ਬਿਸਨੁ ਕਥਾਨ ਕੋ ਭੇਦ ਸਭੈ ਇਨ ਕੋ ਸਮਝਾਯੋ

And the secret of Rudra, Brahma and Vishnu he brought home to everyone

ਸ਼ਿਵ ਦੀ, ਬ੍ਰਹਮਾ ਦੀ ਅਤੇ ਵਿਸ਼ਣੂ ਦੀ ਕਥਾ ਦਾ ਸਾਰਾ ਭੇਦ ਇਨ੍ਹਾਂ (ਰਿਸ਼ੀਆਂ) ਨੂੰ ਕਹਿ ਕੇ ਸੁਣਾਇਆ।

ਸ︀ਯਾਮ ਕੋ ਜਾਪ ਜਪੈ ਸਭ ਹੀ ਹਮ ਸ੍ਰੀ ਬ੍ਰਿਜਨਾਥ ਸਹੀ ਪ੍ਰਭ ਪਾਯੋ ॥੨੪੬੨॥

And said that Krishna was in reality the Lord (God), we should all remember him.”2462.

(ਉਦੋਂ ਤੋਂ) ਸਾਰੇ (ਰਿਸ਼ੀ) ਸ੍ਰੀ ਕ੍ਰਿਸ਼ਨ ਦਾ ਜਾਪ ਜਪਣ ਲਗ ਗਏ (ਅਤੇ ਕਹਿਣ ਲਗ ਗਏ ਕਿ) ਅਸਾਂ ਨੇ ਸ੍ਰੀ ਕ੍ਰਿਸ਼ਨ (ਦੇ ਰੂਪ ਵਿਚ) ਸਹੀ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੨੪੬੨॥

ਜਾਪ ਕੀਯੋ ਸਭ ਹੀ ਹਰਿ ਕੋ ਜਬ ਯੋ ਭ੍ਰਿਗੁ ਆਇ ਕੈ ਬਾਤ ਸੁਨਾਈ

When Bhrigu on returning related all the episode to all of them then all o

ਜਦ ਇਸ ਤਰ੍ਹਾਂ ਭ੍ਰਿਗੂ (ਬ੍ਰਾਹਮਣ) ਨੇ ਆ ਕੇ (ਇਹ) ਗੱਲ ਸੁਣਾਈ (ਤਾਂ) ਸਭ ਨੇ ਸ੍ਰੀ ਕ੍ਰਿਸ਼ਨ ਦਾ ਜਾਪ ਕਰਨਾ (ਸ਼ੁਰੂ) ਕਰ ਦਿੱਤਾ।

ਹੈ ਰੇ ਅਨੰਤ ਕਹਿਓ ਕਰੁਨਾਨਿਧਿ ਬੇਦ ਸਕੈ ਨਹੀ ਜਾਹਿ ਬਤਾਈ

F them meditated on Krishna and found that Krishna and found that Krishna was the ocean of infinite mercy and even the Vedas could not describe Him

ਹੇ (ਭਾਈ! ਵਿਸ਼ਣੂ ਹੀ) ਅਨੰਤ ਹੈ, (ਇਸੇ ਨੂੰ) ਕਰਣਾਨਿਧੀ ਕਿਹਾ ਜਾਂਦਾ ਹੈ, ਜਿਸ (ਦੇ ਭੇਦ) ਨੂੰ ਵੇਦ ਵੀ ਦਸ ਨਹੀਂ ਸਕਦੇ।

ਕ੍ਰੋਧੀ ਹੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੋ ਹੈ ਡਿੰਭ ਜਨਾਈ

Rudra keeps sitting with the rosary of skulls around his neck and making an ostentation

ਰੁਦ੍ਰ ਕ੍ਰੋਧੀ ਹੈ ਅਤੇ ਗਲ ਵਿਚ ਰੁੰਡਾਂ (ਸਿਰਾਂ) ਦੀ ਮਾਲਾ ਪਾਈ ਬੈਠਾ ਹੈ। (ਇਸ ਤਰ੍ਹਾਂ) ਪਾਖੰਡ ਦਾ ਪ੍ਰਗਟਾਵਾ ਕਰ ਰਿਹਾ ਹੈ।

ਤਾਹਿ ਜਪੋ ਜਪੋ ਹਰਿ ਕੋ ਪ੍ਰਭ ਸ੍ਰੀ ਬ੍ਰਿਜਨਾਥ ਸਹੀ ਠਹਰਾਈ ॥੨੪੬੩॥

We shall not remember him and only remember Lord Krishna.2463.

ਉਸ ਨੂੰ ਨਾ ਜਪੋ, ਹਰਿ (ਸ੍ਰੀ ਕ੍ਰਿਸ਼ਨ) ਨੂੰ ਜਪੋ, (ਕਿਉਂਕਿ ਉਸ ਵਿਚ) ਸਹੀ ਪ੍ਰਭੂ ਨਿਸਚੇ ਕਰ ਲਿਆ ਹੈ ॥੨੪੬੩॥

ਜਾਪ ਜਪਿਯੋ ਸਭ ਹੂ ਹਰਿ ਕੋ ਜਬ ਯੌ ਭ੍ਰਿਗੁ ਆਨਿ ਰਿਖੋ ਸਮਝਾਯੋ

When Bhrigu, on coming back brought home this point to everyone, then all of them remembered Krishna

ਜਦ ਇਸ ਤਰ੍ਹਾਂ ਭ੍ਰਿਗੂ ਨੇ ਆ ਕੇ ਰਿਸ਼ੀ ਨੂੰ ਸਮਝਾਇਆ ਤਾਂ ਸਾਰੇ ਵਿਸ਼ਣੂ ਦਾ ਜਾਪ ਜਪਣ ਲਗ ਗਏ।

ਜਿਉ ਜਗ ਭੂਤ ਪਿਸਾਚਨ ਮਾਨਤ ਤੈਸੋ ਲੈ ਇਕ ਰੁਦ੍ਰ ਬਨਾਯੋ

Just as the ghosts and friends are considered unwelcome in Yajna, in the same way, Rudra was established,

ਜਿਵੇਂ ਜਗਤ ਵਿਚ ਭੂਤਾਂ ਅਤੇ ਪਿਸ਼ਾਚਾਂ ਨੂੰ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ (ਜਗਤ ਵਾਲਿਆਂ ਨੇ) ਇਕ ਰੁਦ੍ਰ ਬਣਾ ਦਿੱਤਾ ਹੈ।

ਕੋ ਬ੍ਰਹਮਾ ਕਰਿ ਮਾਲਾ ਲੀਏ ਜਪੁ ਤਾ ਕੋ ਕਰੈ ਤਿਹ ਕੋ ਨਹੀ ਪਾਯੋ

ਬ੍ਰਹਮਾ ਕੌਣ ਹੈ? ਹੱਥ ਵਿਚ ਮਾਲਾ ਲੈ ਕੇ ਉਸ ਦਾ ਜਪ ਕੌਣ ਕਰੇ (ਕਿਉਂਕਿ) ਉਸ ਨਾਲ (ਪਰਮ-ਸੱਤਾ) ਨੂੰ ਨਹੀਂ ਪਾਇਆ ਜਾ ਸਕਦਾ।

ਸ੍ਰੀ ਬ੍ਰਿਜਨਾਥ ਕੋ ਧਿਆਨ ਧਰੋ ਸੁ ਧਰਿਓ ਤਿਨ ਅਉਰ ਸਭੈ ਬਿਸਰਾਯੋ ॥੨੪੬੪॥

And it was also settled that by remembering Brahma, none will be able to realise him, therefore only meditate on Brahma and do not remember all the remaining ones.2464.

(ਇਸ ਲਈ) ਸ੍ਰੀ ਕ੍ਰਿਸ਼ਨ ਦਾ ਧਿਆਨ ਧਰੋ, (ਜਿਨ੍ਹਾਂ ਨੇ) ਉਸ ਨੂੰ ਧਾਰਨ ਕੀਤਾ ਹੈ, ਉਨ੍ਹਾਂ ਨੇ ਹੋਰ ਸਭ ਨੂੰ ਭੁਲਾ ਦਿੱਤਾ ਹੈ ॥੨੪੬੪॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭ੍ਰਿਗੁਲਤਾ ਪ੍ਰਸੰਗ ਬਰਨਨੰ ਨਾਮ ਧਿਆਇ ਸਮਾਪਤਮ

End of chapter entitled “Description of the episode of the striking of leg by Bhrigu” in Krishnavatara (based on Dasham Skandh Purana) in Bachittar Natak.

ਇਥੇ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ 'ਭ੍ਰਿਗੁਲਤਾ ਪ੍ਰਸੰਗ ਦਾ ਬਰਨਨ' ਅਧਿਆਇ ਦੀ ਸਮਾਪਤੀ।