ਮਃ

Fourth Mehl:

ਚੌਥੀ ਪਾਤਿਸ਼ਾਹੀ।

ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨੑਿ

The eyes which are attracted by the Lord's Love behold the Lord through the Name of the Lord.

(ਉਹੀ ਬੰਦੇ ਹਰ ਥਾਂ) ਪਰਮਾਤਮਾ ਦਾ ਨਾਮ ਵੇਖਦੇ ਹਨ, ਜਿਨ੍ਹਾਂ ਦੀਆਂ ਅੱਖਾਂ ਨੂੰ ਪਰੇਮ ਨੇ ਖਿੱਚ ਪਾਈ ਹੁੰਦੀ ਹੈ। ਪ੍ਰੇਮਿ = ਪ੍ਰੇਮ ਨੇ। ਕਸਾਈਆ = ਖਿੱਚ ਪਾਈ। ਪਿਖੰਨ੍ਹ੍ਹਿ = ਵੇਖਦੇ ਹਨ।

ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨੑਿ ॥੨॥

If they gaze upon something else, O servant Nanak, they ought to be gouged out. ||2||

ਪਰ, ਹੇ ਨਾਨਕ! ਜਿਹੜੇ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਨੂੰ ਵੇਖਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚੋਂ ਰੱਦੇ ਜਾਂਦੇ ਹਨ ॥੨॥ ਦੂਜਾ = ਪ੍ਰਭੂ ਤੋਂ ਬਿਨਾ ਕੁਝ ਹੋਰ। ਕਢਿ ਦਿਚੰਨ੍ਹ੍ਹਿ = ਕੱਢ ਦਿੱਤੇ ਜਾਂਦੇ ਹਨ, ਰੱਦੇ ਜਾਂਦੇ ਹਨ ॥੨॥