ਸਲੋਕ ਮਃ ੪ ॥
Salok, Fourth Mehl:
ਸਲੋਕ ਚੌਥੀ ਪਾਤਿਸ਼ਾਹੀ।
ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥
The humble servant of the Lord chants the Name, Har, Har. The foolish idiot shoots arrows at him.
ਮੂਰਖ ਮਨੁੱਖ ਹੀ ਪਰਮਾਤਮਾ ਦਾ ਨਾਮ ਜਪਦੇ ਸੰਤ ਜਨਾਂ ਉਤੇ ਤੀਰ ਚਲਾਂਦੇ ਹਨ। ਚਉਦਿਆ = ਉਚਾਰਦਿਆਂ ਨੂੰ। ਸਰੁ = ਤੀਰ। ਸੰਧਿਆ = ਚਲਾਇਆ, ਨਿਸ਼ਾਨਾ ਬੰਨ੍ਹਿਆ। ਗਾਵਾਰ = ਮੂਰਖਾਂ ਨੇ।
ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥
O Nanak, the humble servant of the Lord is saved by the Love of the Lord. The arrow is turned around, and kills the one who shot it. ||1||
ਪਰ ਹੇ ਨਾਨਕ! ਉਹ ਸੰਤ ਜਨ ਤਾਂ ਪਰਮਾਤਮਾ ਵਿਚ ਸੁਰਤ ਜੋੜ ਕੇ ਬਚ ਨਿਕਲਦੇ ਹਨ; ਜਿਸ (ਮੂਰਖ) ਨੇ (ਤੀਰ) ਚਲਾਇਆ ਹੁੰਦਾ ਹੈ, ਉਸ ਨੂੰ ਹੀ ਪਰਤ ਕੇ ਮੌਤ ਆਉਂਦੀ ਹੈ (ਭਾਵ, ਸੰਤ ਨਾਲ ਵੈਰ ਕਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ) ॥੧॥ ਲਿਵ = ਸੁਰਤ। ਉਬਰੇ = ਬਚ ਗਏ। ਜਿਨਿ = ਜਿਸ (ਮੂਰਖ) ਨੇ। ਫਿਰਿ = ਪਰਤ ਕੇ। ਮਾਰ = ਮੌਤ, ਆਤਮਕ ਮੌਤ ॥੧॥