ਸਵੈਯਾ

SWAYYA

ਸਵੈਯਾ:

ਤਾਹੀ ਕੀ ਮੋਛ ਭਈ ਛਿਨ ਮੈ ਜਿਨ ਏਕ ਘਰੀ ਘਨ ਸ︀ਯਾਮ ਜੂ ਧ੍ਰਯਾਯੋ

He, who remembered Krihsna for an instant, he was redeemed

ਉਸ ਦੀ ਛਿਣ ਵਿਚ ਖਲਾਸੀ ਹੋ ਗਈ ਜਿਸ ਨੇ ਇਕ ਘੜੀ ਲਈ ਕ੍ਰਿਸ਼ਨ ਜੀ ਦੀ ਆਰਾਧਨਾ ਕੀਤੀ।

ਅਉਰ ਤਰੀ ਗਨਿਕਾ ਤਬ ਹੀ ਜਿਹ ਹਾਥ ਲਯੋ ਸੁਕ ਸ︀ਯਾਮ ਪੜਾਯੋ

Instructing the parrot, Ganika obtained salvation

ਹੋਰ, ਗਣਿਕਾ ਉਸੇ ਵੇਲੇ ਤਰ ਗਈ ਜਿਸ ਨੇ ਹੱਥ ਉਤੇ ਤੋਤੇ ਨੂੰ ਲੈ ਕੇ ਸ਼ਿਆਮ (ਦੇ ਨਾਮ) ਨੂੰ ਪੜ੍ਹਾਇਆ ਸੀ।

ਕੋ ਤਰਿਯੋ ਜਗ ਮੈ ਨਰ ਜਾਹਿ ਨਰਾਇਨ ਕੋ ਚਿਤਿ ਨਾਮੁ ਬਸਾਯੋ

Who is there such an individual, who has remembered the Lord (Narayana) and did not ferry across the world-ocean

ਉਹ ਪੁਰਸ਼ ਭਵ-ਸਾਗਰ ਵਿਚੋਂ ਕਿਉਂ ਨਹੀਂ ਤਰੇਗਾ ਜਿਸ ਨੇ ਨਾਰਾਇਨ ਦਾ ਨਾਮ ਚਿਤ ਵਿਚ ਵਸਾਇਆ ਹੈ।

ਏਤੇ ਪੈ ਕਿਉ ਤਰੈ ਕਿਰਲਾ ਜਿਹ ਕੋ ਹਰਿ ਆਪਨ ਹਾਥ ਲਗਾਯੋ ॥੨੨੪੭॥

Then this chameleon, which was thouched by Krishna, why it should not be redeemed?247.

ਇਸ ਤੇ ਭਲਾ (ਉਹ) ਕਿਰਲਾ ਕਿਉਂ ਮੁਕਤ ਨਹੀਂ ਹੋਵੇਗਾ ਜਿਸ ਨੂੰ ਸ੍ਰੀ ਕ੍ਰਿਸ਼ਨ ਨੇ ਆਪਣਾ ਹੱਥ ਲਗਾਇਆ ਹੈ ॥੨੨੪੭॥