ਕਬਿਤੁ

KABIT

ਕਬਿੱਤ:

ਸੁਨਤ ਹੀ ਬਾਤੈ ਸਭ ਜਾਦਵ ਕੀ ਜਦੁਰਾਇ ਜਾਨਿਓ ਸਭ ਭੇਦ ਕਹੀ ਬਾਤ ਮੁਸਕਾਇ ਕੈ

Hearing the world of Yadavas, and understanding the whole mystery,

ਸਾਰਿਆਂ ਯਾਦਵਾਂ ਦੀਆਂ ਗੱਲਾਂ ਸੁਣਦਿਆਂ ਹੀ, ਸ੍ਰੀ ਕ੍ਰਿਸ਼ਨ ਨੇ ਸਾਰਾ ਭੇਦ ਜਾਣ ਲਿਆ ਅਤੇ ਹਸ ਕੇ ਗੱਲ ਕਹੀ।

ਕਹਾ ਵਹ ਕੂਪ ਕਹਾ ਪਰਿਓ ਹੈ ਕਿਰਲਾ ਤਾ ਮੈ ਬੋਲਤ ਭਯੋ ਯੌ ਮੁਹ ਦੀਜੀਐ ਦਿਖਾਇ ਕੈ

Krishna said smilingly, “Where is that well, show it to me.”

ਕਿਥੇ ਹੈ ਉਹ ਖੂਹ, ਅਤੇ ਕਿਰਲਾ ਉਸ ਵਿਚ ਕਿਥੇ ਪਿਆ ਹੈ, (ਫਿਰ) ਇਸ ਤਰ੍ਹਾਂ ਕਹਿਣ ਲਗੇ ਕਿ ਮੈਨੂੰ ਵਿਖਾ ਦਿਓ।

ਆਗੇ ਆਗੇ ਸੋਊ ਘਨ ਸ︀ਯਾਮ ਤਿਨ ਪਾਛੇ ਪਾਛੈ ਚਲਤ ਚਲਤ ਜੋ ਨਿਹਾਰਿਯੋ ਸੋਊ ਜਾਇ ਕੈ

The Yadavas led and Krishna followed and reaching there he saw in the well

ਅਗੇ ਅਗੇ ਉਹ ਸਾਰੇ (ਯਾਦਵ) ਸਨ, ਅਤੇ ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਪਿਛੇ ਪਿਛੇ ਸਨ। ਉਨ੍ਹਾਂ ਨੇ ਚਲਦਿਆਂ ਚਲਦਿਆਂ ਜਾ ਕੇ ਉਸ (ਕਿਰਲੇ) ਨੂੰ ਵੇਖਿਆ।

ਮਿਟਿ ਗਏ ਪਾਪ ਤਾ ਕੇ ਏਕੋ ਰਹਨ ਪਾਏ ਭਯੋ ਨਰ ਜਬੈ ਹਰਿ ਲੀਨੋ ਹੈ ਉਠਾਇ ਕੈ ॥੨੨੪੬॥

When Krishna caught that chameleon, all its sins ended and it was transformed into a man.2246.

(ਸ੍ਰੀ ਕ੍ਰਿਸ਼ਨ ਦੇ ਵੇਖਦਿਆਂ ਸਾਰ) ਉਸ ਦੇ ਸਾਰੇ ਪਾਪ ਮਿਟ ਗਏ, ਇਕ ਵੀ ਨਾ ਰਿਹਾ। ਜਦੋਂ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਚੁਕਿਆ, (ਤਾਂ) ਉਹ ਪੁਰਸ਼ ਬਣ ਗਿਆ ॥੨੨੪੬॥