ਸਲੋਕ ਡਖਣੇ ਮਃ ੫ ॥
Salok, Dakhanay, Fifth Mehl:
ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
O Nanak, break away from the false, and seek out the Saints, your true friends.
ਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ)। ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ। ਕਚੜਿਆ ਸਿਉ = ਉਹਨਾਂ ਨਾਲੋਂ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ {ਨੋਟ: ਜਿਨ੍ਹਾਂ ਨਾਲ ਪ੍ਰੀਤ ਸਿਰਫ਼ ਮਾਇਆ ਦੇ ਸੰਬੰਧ ਕਰਕੇ ਹੁੰਦੀ ਹੈ, ਉਹ ਸਦਾ ਕਾਇਮ ਨਹੀਂ ਰਹਿ ਸਕਦੀ। ਜਾਇਦਾਦ ਦੀ ਵੰਡ ਤੋਂ ਜਾਂ ਕਈ ਹੋਰ ਸੁਆਰਥਾਂ ਦੇ ਕਾਰਨ ਫਿੱਕ ਪੈ ਜਾਂਦੀ ਹੈ}।
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
The false shall leave you, even while you are still alive; but the Saints shall not forsake you, even when you are dead. ||1||
ਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤ ਲਈ ਅਰਦਾਸ ਕਰਦੇ ਹਨ) ॥੧॥ ਓਇ ਵਿਛੁੜਹਿ = ਮਾਇਆ ਦੇ ਆਸਰੇ ਬਣੇ ਹੋਏ ਸਾਕ-ਸੈਣ ਪ੍ਰੀਤ ਤੋੜ ਲੈਂਦੇ ਹਨ ॥੧॥