ਪਉੜੀ

Pauree:

ਪਉੜੀ।

ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ

The Dear Lord is my mother, the Dear Lord is my father; the Dear Lord cherishes and nurtures me.

ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ।

ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ

The Dear Lord takes care of me; I am the child of the Lord.

ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ। ਸਾਰ = ਸੰਭਾਲ।

ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ

Slowly and steadily, He feeds me; He never fails.

ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ। ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ। ਆਲਕ = ਆਲਸ।

ਅਉਗਣੁ ਕੋ ਚਿਤਾਰਦਾ ਗਲ ਸੇਤੀ ਲਾਇਕ

He does not remind me of my faults; He hugs me close in His embrace.

ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ। ਕੋ = ਕੋਈ। ਸੇਤੀ = ਨਾਲ। ਲਾਇਕ = ਲਾ ਲੈਂਦਾ ਹੈ।

ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ

Whatever I ask for, He give me; the Lord is my peace-giving father.

ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ। ਮੰਗਾਂ = ਮੈਂ ਮੰਗਦਾ ਹਾਂ। ਸੁਖਦਾਇਕ = ਸੁਖ ਦੇਣ ਵਾਲਾ।

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ

He has blessed me with the capital, the wealth of spiritual wisdom; He has made me worthy of this merchandise.

ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ। ਸਉਪਿਓਨੁ = ਉਸ (ਪ੍ਰਭੂ) ਨੇ ਸੌਂਪਿਆ ਹੈ।

ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ

He has made me a partner with the Guru; I have obtained all peace and comforts.

ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ। ਸਾਝੀ = ਭਾਈਵਾਲ। ਪਾਇਕ = ਸੇਵਕ।

ਮੈ ਨਾਲਹੁ ਕਦੇ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥

He is with me, and shall never separate from me; the Lord, my father, is potent to do everything. ||21||

ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥ ਮੈ ਨਾਲਹੁ = ਮੇਰੇ ਨਾਲੋਂ। ਲਾਇਕ = ਸਮਰੱਥ ॥੨੧॥