ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥
He is totally permeating the mountains, oceans, deserts, lands, forests, orchards, caves,
ਪਹਾੜਾਂ ਵਿਚ, ਸਮੁੰਦਰਾਂ ਵਿਚ, ਰੇਤਲੇ ਥਾਵਾਂ ਵਿਚ, ਧਰਤੀ ਵਿਚ, ਜੰਗਲਾਂ ਵਿਚ, ਫਲਾਂ ਵਿਚ, ਗੁਫ਼ਾਂ ਵਿਚ, ਡੂੰਗਰਿ = ਡੁੱਗਰ ਵਿਚ, ਪਹਾੜ ਵਿਚ। ਬਨਾ = ਜੰਗਲਾਂ ਵਿਚ। ਜਲਾ = ਪਾਣੀਆਂ ਵਿਚ। ਥਲਾ = ਰੇਤਲੇ ਥਾਵਾਂ ਵਿਚ। ਕੰਦਰਾ = ਗੁਫ਼ਾਂ ਵਿਚ।
ਪਾਤਾਲਾ ਆਕਾਸ ਪੂਰਨੁ ਹਭ ਘਟਾ ॥
the nether regions of the underworld, the Akaashic ethers of the skies, and all hearts.
ਪਾਤਾਲ ਆਕਾਸ ਵਿਚ-ਸਾਰੇ ਹੀ ਸਰੀਰਾਂ ਵਿਚ (ਪਰਮਾਤਮਾ) ਵਿਆਪਕ ਹੈ। ਪੂਰਨੁ = ਵਿਆਪਕ।
ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥
Nanak sees that they are all strung on the same thread. ||3||
ਹੇ ਨਾਨਕ! ਜਿਸ ਪ੍ਰਭੂ ਨੇ (ਸਾਰੀ ਹੀ ਰਚਨਾ ਨੂੰ) ਇਕੋ ਧਾਗੇ ਵਿਚ (ਭਾਵ, ਹੁਕਮ ਵਿਚ, ਮਰਯਾਦਾ ਵਿਚ) ਪ੍ਰੋ ਰੱਖਿਆ ਹੈ ਉਸ ਨੂੰ ਵੇਖ ਵੇਖ ਕੇ ਮੈਨੂੰ ਆਤਮਕ ਜੀਵਨ ਮਿਲਦਾ ਹੈ ॥੩॥ ਪੇਖਿ = ਵੇਖ ਕੇ। ਜੀਓ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਜਿੰਦ ਪੈਂਦੀ ਹੈ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਇਕਤੁ = ਇਕ ਵਾਰ। ਸੂਤਿ = ਸੂਤ ਵਿਚ ॥੩॥