ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥
The sayings of the Saints are the paths of peace.
ਸੰਤ ਜਨਾਂ ਦੇ ਉਪਦੇਸ਼-ਮਈ ਬਚਨ ਸੁਖ ਵਿਖਾਲਣ ਵਾਲਾ ਰਸਤਾ ਹਨ; ਕਥੜੀਆ = ਕਥਾ-ਕਹਾਣੀਆਂ, ਉਪਦੇਸ਼ ਦੇ ਬਚਨ। ਪੰਧੀਆ = ਰਸਤਾ। ਸੁਖਾਊ = ਸੁਖ ਦੇਣ ਵਾਲੇ।
ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥
O Nanak, they alone obtain them, upon whose foreheads such destiny is written. ||2||
(ਪਰ) ਹੇ ਨਾਨਕ! ਇਹ ਬਚਨ ਉਹਨਾਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਭਲੇ ਕਰਮਾਂ ਦਾ) ਭਾਗ (ਉੱਘੜਦਾ ਹੈ) ॥੨॥ ਮਥਾਹੜੈ = ਮੱਥੇ ਉਤੇ। ਤਿੰਨਾਹ = ਉਹਨਾਂ ਨੂੰ ॥੨॥