ਸਲੋਕ ਡਖਣੇ ਮਃ ੫ ॥
Salok, Dakhanay, Fifth Mehl:
ਸਲੋਕ ਡਖਣੇ ਪਾਤਿਸ਼ਾਹੀ ਪੰਜਵੀਂ।
ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥
I am centered and focused on my Beloved, but I am not satisfied, even by seeing Him.
(ਮੇਰੀਆਂ ਅੱਖਾਂ) ਪਤੀ-ਪ੍ਰਭੂ ਨਾਲ ਲੱਗ ਗਈਆਂ ਹਨ (ਹੁਣ ਇਹ ਅੱਖਾਂ ਉਸ ਨੂੰ) ਵੇਖ ਵੇਖ ਕੇ ਰੱਜਦੀਆਂ ਨਹੀਂ (ਅੱਕਦੀਆਂ ਨਹੀਂ)। ਪਿਰੀਅੰਨਿ = ਪਿਰ ਨਾਲ। ਤਿਪੀਆ = ਰੱਜੀਆਂ।
ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥
The Lord and Master is within all; I do not see any other. ||1||
ਉਹ ਮਾਲਕ-ਪ੍ਰਭੂ (ਹੁਣ ਮੈਨੂੰ) ਸਭਨਾਂ ਵਿਚ (ਦਿੱਸ ਰਿਹਾ ਹੈ), (ਮੈਂ ਕਿਤੇ ਭੀ ਉਸ ਤੋਂ ਬਿਨਾ ਉਸ ਵਰਗਾ) ਕੋਈ ਦੂਜਾ ਨਹੀਂ ਵੇਖਿਆ ॥੧॥ ਹਭ ਮਝਾਹੂ = ਸਭਨਾਂ ਵਿਚ। ਬਿਆ = ਦੂਸਰਾ ॥੧॥