ਮਃ ੧ ॥

First Mehl:

ਪਹਿਲੀ ਪਾਤਸ਼ਾਹੀ।

ਨਾਨਕ ਲਿਲਾਰਿ ਲਿਖਿਆ ਸੋਇ ॥

O Nanak, that destiny which is pre-ordained and written on one's forehead

ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ, ਲਿਲਾਰਿ = ਲਿਲਾਟ, ਮੱਥੇ ਉਤੇ।

ਮੇਟਿ ਨ ਸਾਕੈ ਕੋਇ ॥

no one can erase it.

ਉਸ ਨੂੰ ਕੋਈ ਮਿਟਾ ਨਹੀਂ ਸਕਦਾ।

ਕਲਾ ਧਰੈ ਹਿਰੈ ਸੁਈ ॥

The Lord infuses strength, and He takes it away again.

(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ। ਕਲਾ = ਸੱਤਿਆ। ਹਿਰੈ = ਚੁਰਾ ਲੈਂਦਾ ਹੈ, ਲੈ ਜਾਂਦਾ ਹੈ।

ਏਕੁ ਤੁਈ ਏਕੁ ਤੁਈ ॥੭॥

You alone, O Lord, You alone. ||7||

(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੭॥