ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ

O Nanak, that day is beautiful, when God comes to mind.

ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ, ਜਿਤੁ = ਜਿਸ ਵਿਚ। ਚਿਤਿ = ਚਿਤ ਵਿਚ।

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥

Cursed is that day, no matter how pleasant the season, when the Supreme Lord God is forgotten. ||1||

ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ ॥੧॥ ਜਿਤੁ ਦਿਨਿ = ਜਿਸ ਦਿਨ ਵਿਚ। {ਨੋਟ: ਲਫ਼ਜ਼ 'ਜਿਤੁ' ਪੜਨਾਂਵ 'ਜਿਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ}। ਭਲੇਰੀ = ਭਲੀ ਤੋਂ ਉਲਟ, ਮੰਦੀ {ਨੋਟ: ਸੰਸਕ੍ਰਿਤ ਵਿਚ ਇਕ ਲਫ਼ਜ਼ ਹੈ 'ਇਤਰ', ਇਸ ਦਾ ਅਰਥ ਹੈ 'ਹੋਰ', ਉਲਟ। ਜਿਸ 'ਵਿਸ਼ੇਸ਼ਣ' ਨਾਲ ਇਹ ਵਰਤਿਆ ਜਾਏ, ਉਸ ਸਾਰੇ ਲਫ਼ਜ਼ ਦਾ ਅਰਥ ਅਸਲ ਲਫ਼ਜ਼ ਦੇ 'ਉਲਟ' ਹੋ ਜਾਂਦਾ ਹੈ। 'ਇਤਰ' ਦਾ ਪ੍ਰਾਕ੍ਰਿਤ ਰੂਪ 'ਏਰ' ਜਾਂ 'ਇਰ' ਹੈ; ਭਲਾ-ਏਰਾ='ਭਲੇਰਾ'}। ਰੁਤਿ = ਸਮਾ ॥੧॥