ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥
O Nanak, become friends with the One, who holds everything in His hands.
ਹੇ ਨਾਨਕ! ਉਸ (ਪ੍ਰਭੂ) ਨਾਲ ਦੋਸਤੀ (ਪਾਣੀ ਚਾਹੀਦੀ ਹੈ) ਜਿਸ ਦੇ ਵੱਸ ਵਿਚ ਹਰੇਕ ਗੱਲ ਹੈ,
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥
They are accounted as false friends, who do not go with you, for even one step. ||2||
ਪਰ ਜੋ ਇਕ ਕਦਮ ਭੀ (ਅਸਾਡੇ) ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ (ਉਹਨਾਂ ਨਾਲ ਮੋਹ ਨਾ ਵਧਾਂਦੇ ਫਿਰੋ) ॥੨॥ ਕੁਮਿਤ੍ਰਾ = ਕੋਝੇ ਮਿੱਤਰ, ਭੈੜੇ ਮਿੱਤਰ। ਕਾਂਢੀਅਹਿ = ਕਹੀਦੇ ਹਨ। ਵਿਖ = ਕਦਮ ॥੨॥