ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ

Kabeer, this body shall perish; place it on the path.

ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ); ਕਵਨੈ ਮਾਰਿਗ = ਕਿਸੇ ਰਸਤੇ ਤੇ, ਕਿਸੇ ਆਹਰੇ, ਕਿਸੇ ਉਸ ਕੰਮ ਵਿਚ ਜੋ ਲਾਹੇਵੰਦ ਹੋਵੇ।

ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥

Either join the Saadh Sangat, the Company of the Holy, or sing the Glorious Praises of the Lord. ||28||

ਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ('ਦੁਨੀ' ਤਾਂ ਇਥੇ ਹੀ ਰਹਿ ਜਾਂਦੀ ਹੈ, 'ਦੀਨ' ਹੀ ਸਾਥੀ ਬਣਦਾ ਹੈ) ॥੨੮॥ ਕੈ = ਜਾਂ ॥੨੮॥