ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥
Kabeer, dying, dying, the whole world has to die, and yet, none know how to die.
ਹੇ ਕਬੀਰ! (ਨਿਰੀ 'ਦੁਨੀਆ' ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ। ਮਰਤਾ ਮਰਤਾ = ਮੁੜ ਮੁੜ ਮਰਦਾ, ਰੋਜ਼ ਰੋਜ਼ ਮਰਦਾ, ਹਰ ਰੋਜ਼ ਮੌਤ ਦੇ ਸਹਿਮ ਦਾ ਦਬਾਇਆ ਹੋਇਆ। ਮਰਿ ਨ ਜਾਨਿਆ = (ਮੌਤ ਦੇ ਸਹਿਮ ਵਲੋਂ) ਮਰਨ ਦੀ ਜਾਚ ਨਾਹ ਸਿੱਖੀ, ਮੌਤ ਦਾ ਸਹਿਮ ਮੁਕਾਣ ਦੀ ਜਾਚ ਨਾਹ ਸਿੱਖੀ। ਐਸੇ ਮਰਨੇ ਜੋ ਮਰੈ = ਜੋ ਇਸ ਤਰ੍ਹਾਂ ਮਾਇਆ ਵਲੋਂ ਮਰੇ (ਜਿਵੇਂ ਪਿਛਲੇ ਸਲੋਕ ਨੰ: ੨੮ ਵਿਚ ਦੱਸਿਆ ਹੈ) ਜੋ ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਮਾਇਆ ਵਲੋਂ ਮਰੇ।
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥
Let those who die, die such a death, that they shall never have to die again. ||29||
(ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਜੋ ਮਨੁੱਖ ਜਿਊਂਦਾ ਹੀ ਮਰਦਾ ਹੈ ('ਦੁਨੀਆ' ਵਲੋਂ ਮੋਹ ਤੋੜਦਾ ਹੈ) ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ॥੨੯॥ ਬਹੁਰਿ = ਮੁੜ ਮੁੜ। ਬਹੁਰਿ ਨ ਮਰਨਾ ਹੋਇ = ਉਸ ਨੂੰ ਮੁੜ ਮੁੜ ਮੌਤ ਦਾ ਸਹਿਮ ਨਹੀਂ ਹੁੰਦਾ ॥੨੯॥