ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
Kabeer, it is so difficult to obtain this human body; it does not just come over and over again.
ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ 'ਦੁਨੀਆ' ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ; ਮਾਨਸ = ਮਨੁੱਖ ਦਾ। ਬਾਰੈ ਬਾਰ = ਬਾਰ ਬਾਰ, ਮੁੜ ਮੁੜ।
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥
It is like the ripe fruit on the tree; when it falls to the ground, it cannot be re-attached to the branch. ||30||
ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ॥੩੦॥ ਬਨ = ਜੰਗਲ। ਪਾਕੇ = ਪੱਕੇ ਹੋਏ। ਭੁਇ = ਜ਼ਮੀਨ ਉਤੇ। ਗਿਰਹਿ = ਡਿੱਗ ਪੈਂਦੇ ਹਨ। ਡਾਰ = ਡਾਲੀ ॥੩੦॥