ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ

Kabeer, you are Kabeer; your name means great.

(ਇਸ ਮਨੁੱਖਾ ਜਨਮ ਦਾ ਅਸਲ ਮਨੋਰਥ 'ਪਰਮਾਤਮਾ ਦੇ ਨਾਮ ਦੀ ਪ੍ਰਾਪਤੀ' ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ। ਤੁਹੀ ਤੂ = ਤੂੰ ਹੀ ਤੂੰ, ਸਿਰਫ਼ ਤੂੰ। ਕਬੀਰੁ = ਸਭ ਤੋਂ ਵੱਡਾ।

ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥

O Lord, You are Kabeer. The Jewel of the Lord is obtained, when the mortal first gives up his body. ||31||

(ਪਰ ਇਸ ਸਿਫ਼ਤ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ॥੩੧॥ ਤਜਹਿ = ਜੇ(ਹੇ ਕਬੀਰ!) ਤੂੰ ਛੱਡ ਦੇਵੇਂ। ਸਰੀਰੁ = ਸਰੀਰ ਦਾ ਮੋਹ, ਮੌਤ ਦਾ ਸਹਿਮ, ਦੇਹ-ਅੱਧਿਆਸ ॥੩੧॥