ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
Kabeer, do not struggle in stubborn pride; nothing happens just because you say so.
ਹੇ ਕਬੀਰ! ('ਸਰੀਰ ਤਜਣ' ਦਾ ਭਾਵ ਇਹ ਹੈ ਕਿ 'ਦੁਨੀਆ' ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, ('ਦੁਨੀਆ' ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ, ਝੰਖੁ = ਬੁੜ-ਬੁੜ, ਗਿਲੇ-ਗੁਜ਼ਾਰੀ। ਨ ਹੋਇ = ਨਹੀਂ ਹੋ ਸਕਦਾ।
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥
No one can erase the actions of the Merciful Lord. ||32||
(ਸਿਫ਼ਤ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ॥੩੨॥ ਕਰਮ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ। ਮੇਟਿ ਨ ਸਾਕੈ = ਘਟਾ-ਵਧਾ ਨਹੀਂ ਸਕਦਾ ॥੩੨॥