ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
Kabeer, no one who is false can withstand the Touchstone of the Lord.
ਹੇ ਕਬੀਰ! ਜੋ ਮਨੁੱਖ 'ਦੁਨੀਆ' ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ। ਕਸ਼ = (Skt. कष् to test, rub on a touch = stone) ਪਰਖਣਾ, ਪੱਥਰੀ ਉਤੇ ਰਗੜਨਾ ਜਿਵੇਂ ਸੋਨਾ ਪਰਖਣ ਲਈ ਘਸਾਈਦਾ ਹੈ। ਵਟੀ = (Skt. वट:) ਗੀਟੀ, ਗੀਟਾ। ਕਸ ਵਟੀ = ਉਹ ਗੀਟਾ ਜਿਸ ਉੱਤੇ ਸੋਨਾ ਰਗੜ ਕੇ ਪਰਖੀਦਾ ਹੈ ਕਿ ਖਰਾ ਹੈ ਜਾਂ ਖੋਟਾ। ਕਸਉਟੀ = ਕਸ-ਵੱਟੀ। ਕਸਉਟੀ ਰਾਮ ਕੀ = ਉਹ ਕਸੌਟੀ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾ ਸਕੇ। ਝੂਠਾ = ਝੂਠ ਨਾਲ ਪਿਆਰ ਕਰਨ ਵਾਲਾ, ਨਿਰੀ 'ਦੁਨੀਆ' ਨਾਲ ਮੋਹ ਕਰਨ ਵਾਲਾ, 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾਉਣ ਵਾਲਾ। ਸਹੈ = ਸਹਾਰਦਾ ਹੈ, ਪੂਰਾ ਉਤਰਦਾ ਹੈ, ਖਰਾ ਸਾਬਤ ਹੁੰਦਾ ਹੈ। ਮਰਿ ਜੀਵਾ = ਮਰ ਕੇ ਜੀਵਿਆ ਹੋਇਆ, ਜੋ 'ਦੁਨੀਆ' ਵਲੋਂ ਮਰ ਕੇ 'ਦੀਨ' ਵਲ ਜੀਵਿਆ, ਜਿਸ ਨੇ ਦੇਹ-ਅਧਿਆਸ ਮੁਕਾ ਦਿੱਤਾ ਹੈ। ਨ ਟਿਕੈ = ਪਰਖ ਵਿਚ ਖਰਾ ਸਾਬਤ ਨਹੀਂ ਹੁੰਦਾ, ਪੂਰਾ ਨਹੀਂ ਉਤਰਦਾ।
ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥
He alone can pass the test of the Lord's Touchstone, who remains dead while yet alive. ||33||
ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ 'ਦੀਨ' ਦੇ ਪਿਆਰ ਵਿਚ ਜੀਊ ਪਿਆ ਹੈ ॥੩੩॥