ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ

Kabeer, some wear gaudy robes, and chew betel leaves and betel nuts.

ਹੇ ਕਬੀਰ! (ਨਿਰੀ 'ਦੁਨੀਆ' ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ-ਸ਼ਾਕੀ ਵਾਸਤੇ) ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ; ਊਜਲ = ਉਜਲੇ, ਸਾਫ਼-ਸੁਥਰੇ, ਚਿੱਟੇ, ਵਧੀਆ। ਪਹਿਰਹਿ = ਪਹਿਨਦੇ ਹਨ। ਕਾਪਰੇ = ਕੱਪੜੇ। ਖਾਹਿ = ਖਾਂਦੇ ਹਨ। ਪਾਨ ਸੁਪਾਰੀ ਖਾਹਿ = ਬਾਂਕ-ਪਨ ਵਾਸਤੇ ਸੋਹਣੇ ਲੱਗਣ ਵਾਸਤੇ ਪਾਨ ਸੁਪਾਰੀ ਖਾਂਦੇ ਹਨ।

ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥

Without the Name of the One Lord, they are bound and gagged and taken to the City of Death. ||34||

ਪਰ (ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ) ਬੱਝੇ ਹੋਏ ਉਹ ਬੰਦੇ ਮੌਤ ਆਦਿਕ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ('ਦੀਨ' ਵਿਸਾਰ ਕੇ 'ਦੁਨੀ' ਦਾ ਮੋਹ ਹਰ ਹਾਲਤ ਵਿਚ ਦੁਖਦਾਈ ਹੈ) ॥੩੪॥ ਬਾਧੇ = ਬੱਝੇ ਹੋਏ, ਸਰੀਰ ਨੂੰ ਸਜਾਈ ਰੱਖਣ ਦੇ ਮੋਹ ਵਿਚ ਬੱਝੇ। ਜਮਪੁਰਿ = ਜਮ ਦੇ ਸ਼ਹਰ ਵਿਚ, ਜਮ ਕੇ ਵੱਸ ਵਿਚ, ਜਮ ਦੇ ਦਬਾਉ ਹੇਠ, ਮੌਤ ਦੇ ਸਹਿਮ ਵਿਚ। ਜਾਂਹਿ = ਜਾਂਦੇ ਹਨ, ਟਿਕੇ ਰਹਿੰਦੇ ਹਨ ॥੩੪॥