ਮਾਲੀ ਗਉੜਾ ਮਹਲਾ ੫ ॥
Maalee Gauraa, Fifth Mehl:
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
ਐਸੋ ਸਹਾਈ ਹਰਿ ਕੋ ਨਾਮ ॥
This is the sort of helper the Name of the Lord is.
ਪਰਮਾਤਮਾ ਦਾ ਨਾਮ ਇਹੋ ਜਿਹਾ ਮਦਦਗਾਰ ਹੈ (ਜਿਵੇ ਅਗਾਂਹ ਦੱਸਿਆ ਜਾ ਰਿਹਾ ਹੈ), ਐਸੋ = ਇਹੋ ਜਿਹਾ (ਜਿਵੇ ਅਗਾਂਹ ਦੱਸਿਆ ਜਾ ਰਿਹਾ ਹੈ)। ਸਹਾਈ = ਮਦਦਗਾਰ। ਕੋ = ਦਾ।
ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥
Meditating in the Saadh Sangat, the Company of the Holy, one's affairs are perfectly resolved. ||1||Pause||
(ਇਸ ਨੂੰ ਜਪ ਕੇ) ਤੇਰੇ ਸਾਰੇ ਮਨੋਰਥ ਪੂਰੇ ਹੁੰਦੇ ਰਹਿਣਗੇ। (ਇਸ ਲਈ) ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ॥੧॥ ਰਹਾਉ ॥ ਭਜੁ = ਜਪਿਆ ਕਰ। ਕਾਮ = ਕੰਮ, ਮਨੋਰਥ ॥੧॥ ਰਹਾਉ ॥
ਬੂਡਤ ਕਉ ਜੈਸੇ ਬੇੜੀ ਮਿਲਤ ॥
It is like a boat to a drowning man.
(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਡੁੱਬ ਰਹੇ ਨੂੰ ਬੇੜੀ ਮਿਲ ਜਾਏ, ਬੂਡਤ = ਡੁੱਬਦੇ। ਕਉ = ਨੂੰ।
ਬੂਝਤ ਦੀਪਕ ਮਿਲਤ ਤਿਲਤ ॥
It is like oil to the lamp whose flame is dying out.
ਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ, ਬੂਝਤ = ਬੁੱਝ ਰਹੇ। ਦੀਪਕ = ਦੀਵਾ। ਤਿਲਤ = ਤੇਲ।
ਜਲਤ ਅਗਨੀ ਮਿਲਤ ਨੀਰ ॥
It is like water poured on the burning fire.
ਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ, ਅਗਨੀ = ਅੱਗ (ਵਿਚ)। ਜਲਤ = ਸੜ ਰਹੇ ਨੂੰ। ਨੀਰ = ਪਾਣੀ।
ਜੈਸੇ ਬਾਰਿਕ ਮੁਖਹਿ ਖੀਰ ॥੧॥
It is like milk poured into the baby's mouth. ||1||
ਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ ॥੧॥ ਮੁਖਹਿ = ਮੂੰਹ ਵਿਚ। ਖੀਰ = ਦੁੱਧ ॥੧॥
ਜੈਸੇ ਰਣ ਮਹਿ ਸਖਾ ਭ੍ਰਾਤ ॥
As one's brother becomes a helper on the field of battle;
(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ, ਰਣ = ਲੜਾਈ, ਜੁੱਧ। ਸਖਾ = ਸਹਾਈ। ਭ੍ਰਾਤ = ਭਰਾ।
ਜੈਸੇ ਭੂਖੇ ਭੋਜਨ ਮਾਤ ॥
as one's hunger is satisfied by food;
ਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ, ਭੋਜਨ ਮਾਤ = ਭੋਜਨ ਮਾਤ੍ਰ, ਸਿਰਫ਼ ਭੋਜਨ ਹੀ।
ਜੈਸੇ ਕਿਰਖਹਿ ਬਰਸ ਮੇਘ ॥
as the cloudburst saves the crops;
ਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ, ਕਿਰਖਹਿ = ਖੇਤੀ ਨੂੰ। ਬਰਸ ਮੇਘ = ਬੱਦਲ ਦਾ ਵਰ੍ਹਨਾ।
ਜੈਸੇ ਪਾਲਨ ਸਰਨਿ ਸੇਂਘ ॥੨॥
as one is protected in the tiger's lair;||2||
ਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ ॥੨॥ ਪਾਲਨ = ਰੱਖਿਆ। ਸੇਂਘ = ਸਿੰਘ, ਸ਼ੇਰ, ਬਹਾਦਰ ॥੨॥
ਗਰੁੜ ਮੁਖਿ ਨਹੀ ਸਰਪ ਤ੍ਰਾਸ ॥
As with the magic spell of Garuda the eagle upon one's lips, one does not fear the snake;
(ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ, ਗਰੁੜ = ਗਾਰੁੜ ਮੰਤਰ। ਮੁਖਿ = ਮੂੰਹ ਵਿਚ। ਸਰਪ = ਸੱਪ। ਤ੍ਰਾਸ = ਡਰ।
ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥
as the cat cannot eat the parrot in its cage;
ਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ, ਸੂਆ = ਤੋਤਾ। ਪਿੰਜਰਿ = ਪਿੰਜਰੇ ਵਿਚ। ਬਿਲਾਸੁ = ਬਿੱਲਾ।
ਜੈਸੋ ਆਂਡੋ ਹਿਰਦੇ ਮਾਹਿ ॥
as the bird cherishes her eggs in her heart;
ਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ), ਆਂਡੋ = (ਕੂੰਜ ਦਾ) ਅੰਡਾ। ਹਿਰਦੇ ਮਾਹਿ = ਚੇਤੇ ਵਿਚ।
ਜੈਸੋ ਦਾਨੋ ਚਕੀ ਦਰਾਹਿ ॥੩॥
as the grains are spared, by sticking to the central post of the mill;||3||
ਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ॥੩॥ ਦਾਨੋ = ਦਾਣੇ। ਚਕੀ ਦਰਾਹਿ = ਚੱਕੀ ਦੇ ਦਰ ਤੇ, ਚੱਕੀ ਦੀ ਕਿੱਲੀ ਨਾਲ ॥੩॥
ਬਹੁਤੁ ਓਪਮਾ ਥੋਰ ਕਹੀ ॥
Your Glory is so great; I can describe only a tiny bit of it.
ਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ)। ਓਪਮਾ = ਉਪਮਾ, ਦ੍ਰਿਸ਼ਟਾਂਤ। ਥੋਰ = ਥੋੜੀ ਹੀ। ਕਹੀ = ਆਖੀ ਹੈ।
ਹਰਿ ਅਗਮ ਅਗਮ ਅਗਾਧਿ ਤੁਹੀ ॥
O Lord, You are inaccessible, unapproachable and unfathomable.
ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ)। ਅਗਮ = ਅਪਹੁੰਚ। ਅਗਾਧਿ = ਅਥਾਹ। ਤੁਹੀ = ਤੂੰ ਹੀ (ਸਹਾਈ)।
ਊਚ ਮੂਚੌ ਬਹੁ ਅਪਾਰ ॥
You are lofty and high, utterly great and infinite.
ਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ। ਮੂਚੌ = ਵੱਡਾ।
ਸਿਮਰਤ ਨਾਨਕ ਤਰੇ ਸਾਰ ॥੪॥੩॥
Meditating in remembrance on the Lord, O Nanak, one is carried across. ||4||3||
ਹੇ ਨਾਨਕ! ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥ ਸਾਰ = ਲੋਹਾ, ਵਿਕਾਰਾਂ ਨਾਲ ਭਰੇ ਹੋਏ ਹੋਏ, ਲੋਹੇ ਵਾਂਗ ਭਾਰੇ ॥੪॥੩॥