ਮਾਲੀ ਗਉੜਾ ਮਹਲਾ ੫ ॥
Maalee Gauraa, Fifth Mehl:
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
ਇਹੀ ਹਮਾਰੈ ਸਫਲ ਕਾਜ ॥
Please let my works be rewarding and fruitful.
ਇਹ (ਸੰਤ-ਸਰਨ) ਹੀ ਮੇਰੇ ਵਾਸਤੇ ਮੇਰੇ ਮਨੋਰਥਾਂ ਨੂੰ ਸਫਲ ਕਰਨ ਵਾਲੀ ਹੈ। ਇਹੀ = ਇਹ ਹੀ, ਇਹ (ਸੰਤ-ਸਰਨ) ਹੀ। ਹਮਾਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਸਫਲ = ਕਾਮਯਾਬ। ਕਾਜ = ਕੰਮ, ਮਨੋਰਥ।
ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥
Please cherish and exalt Your slave. ||1||Pause||
ਹੇ ਪ੍ਰਭੂ! ਆਪਣੇ ਦਾਸ (ਨਾਨਕ) ਉਤੇ ਮਿਹਰ ਕਰ (ਤੇ ਸੰਤ ਜਨਾਂ ਦੀ ਸਰਨ ਬਖ਼ਸ਼) ॥੧॥ ਰਹਾਉ ॥ ਕਉ = ਨੂੰ। ਲੇਹੁ ਨਿਵਾਜਿ = ਨਿਵਾਜਿ ਲੇਹੁ, ਨਿਵਾਜ਼ਸ਼ ਕਰ, ਮਿਹਰ ਕਰ ॥੧॥ ਰਹਾਉ ॥
ਚਰਨ ਸੰਤਹ ਮਾਥ ਮੋਰ ॥
I lay my forehead on the feet of the Saints,
(ਹੇ ਪ੍ਰਭੂ! ਮਿਹਰ ਕਰ) ਮੇਰਾ ਮੱਥਾ ਸੰਤਾਂ ਦੇ ਚਰਨਾਂ ਉਤੇ (ਪਿਆ ਰਹੇ), ਸੰਤਹ = ਸੰਤਾਂ ਦੇ। ਮਾਥ ਮੋਰ = ਮੇਰਾ ਮੱਥਾ।
ਨੈਨਿ ਦਰਸੁ ਪੇਖਉ ਨਿਸਿ ਭੋਰ ॥
and with my eyes, I gaze upon the Blessed Vision of their Darshan, day and night.
ਅੱਖਾਂ ਨਾਲ ਮੈਂ ਦਿਨ ਰਾਤ ਸੰਤਾਂ ਦਾ ਦਰਸ਼ਨ ਕਰਦਾ ਰਹਾਂ, ਨੈਨੀ = ਨੈਨੀਂ, ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਦਾ ਰਹਾਂ। ਨਿਸਿ = ਰਾਤ। ਭੋਰ = ਦਿਨ।
ਹਸਤ ਹਮਰੇ ਸੰਤ ਟਹਲ ॥
With my hands, I work for the Saints.
ਮੇਰੇ ਹੱਥ ਸੰਤਾਂ ਦੀ ਟਹਿਲ ਕਰਦੇ ਰਹਿਣ, ਹਸਤ = ਹੱਥ {ਬਹੁ-ਵਚਨ}। ਸੰਤ ਬਹਲ = ਸੰਤਾਂ ਦੀ ਟਹਿਲ, ਸੰਤਾਂ ਦੇ ਅਰਪਨ।
ਪ੍ਰਾਨ ਮਨੁ ਧਨੁ ਸੰਤ ਬਹਲ ॥੧॥
I dedicate my breath of life, my mind and wealth to the Saints. ||1||
ਮੇਰੀ ਜਿੰਦ ਮੇਰਾ ਮਨ ਮੇਰਾ ਧਨ ਸੰਤਾਂ ਦੇ ਅਰਪਨ ਰਹੇ ॥੧॥
ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥
My mind loves the Society of the Saints.
(ਹੇ ਪ੍ਰਭੂ!) ਮਿਹਰ ਕਰ) ਸੰਤਾਂ ਨਾਲ ਮੇਰੇ ਮਨ ਦਾ ਪਿਆਰ ਬਣਿਆ ਰਹੇ, ਸੰਗਿ = ਨਾਲ।
ਸੰਤ ਗੁਨ ਬਸਹਿ ਮੇਰੈ ਚੀਤਿ ॥
The Virtues of the Saints abide within my consciousness.
ਸੰਤਾਂ ਦੇ ਗੁਣ ਮੇਰੇ ਚਿੱਤ ਵਿਚ ਵੱਸੇ ਰਹਿਣ, ਬਸਹਿ = ਵੱਸਦੇ ਰਹਿਣ। ਮੇਰੈ ਚੀਤਿ = ਮੇਰੇ ਚਿੱਤ ਵਿਚ।
ਸੰਤ ਆਗਿਆ ਮਨਹਿ ਮੀਠ ॥
The Will of the Saints is sweet to my mind.
ਸੰਤਾਂ ਦਾ ਹੁਕਮ ਮੈਨੂੰ ਮਿੱਠਾ ਲੱਗੇ, ਮਨਹਿ = ਮਨ ਵਿਚ।
ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥
Seeing the Saints, my heart-lotus blossoms forth. ||2||
ਸੰਤਾਂ ਨੂੰ ਵੇਖ ਕੇ ਮੇਰਾ ਹਿਰਦਾ-ਕੰਵਲ ਖਿੜਿਆ ਰਹੇ ॥੨॥ ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਸੈ = ਖਿੜ ਪਏ ॥੨॥
ਸੰਤਸੰਗਿ ਮੇਰਾ ਹੋਇ ਨਿਵਾਸੁ ॥
I dwell in the Society of the Saints.
(ਹੇ ਪ੍ਰਭੂ! ਮਿਹਰ ਕਰ) ਸੰਤਾਂ ਨਾਲ ਮੇਰਾ ਬਹਿਣ-ਖਲੋਣ ਬਣਿਆ ਰਹੇ, ਨਿਵਾਸੁ = ਵਸੇਬਾ।
ਸੰਤਨ ਕੀ ਮੋਹਿ ਬਹੁਤੁ ਪਿਆਸ ॥
I have such a great thirst for the Saints.
ਸੰਤਾਂ ਦੇ ਦਰਸ਼ਨ ਦੀ ਤਾਂਘ ਮੇਰੇ ਅੰਦਰ ਟਿਕੀ ਰਹੇ, ਮੋਹਿ = ਮੈਨੂੰ। ਪਿਆਸ = ਤਾਂਘ।
ਸੰਤ ਬਚਨ ਮੇਰੇ ਮਨਹਿ ਮੰਤ ॥
The Words of the Saints are the Mantras of my mind.
ਸੰਤਾਂ ਦੇ ਬਚਨ-ਮੰਤ੍ਰ ਮੇਰੇ ਮਨ ਵਿਚ ਟਿਕੇ ਰਹਿਣ, ਮਨਹਿ = ਮਨ ਵਿਚ। ਮੰਤ = ਮੰਤਰ।
ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥
By the Grace of the Saints, my corruption is taken away. ||3||
ਸੰਤਾਂ ਦੀ ਕਿਰਪਾ ਨਾਲ ਮੇਰੇ ਸਾਰੇ ਵਿਕਾਰ ਨਾਸ ਹੋ ਜਾਣ ॥੩॥ ਪ੍ਰਸਾਦਿ = ਕਿਰਪਾ ਨਾਲ। ਬਿਖੈ = ਵਿਸ਼ੇ-ਵਿਕਾਰ। ਹੰਤ = ਨਾਸ ਹੋ ਜਾਣ ॥੩॥
ਮੁਕਤਿ ਜੁਗਤਿ ਏਹਾ ਨਿਧਾਨ ॥
This way of liberation is my treasure.
ਸੰਤਾਂ ਦੀ ਸੰਗਤ ਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ। ਮੁਕਤਿ ਜੁਗਤਿ = ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਤਰੀਕਾ। ਨਿਧਾਨ = ਖ਼ਜ਼ਾਨੇ।
ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥
O Merciful God, please bless me with this gift.
ਹੇ ਦਇਆ ਦੇ ਘਰ ਪ੍ਰਭੂ! ਮੈਨੂੰ (ਸੰਤ ਜਨਾਂ ਦੀ ਸੰਗਤ ਦਾ) ਦਾਨ ਦੇਹ, ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ।
ਨਾਨਕ ਕਉ ਪ੍ਰਭ ਦਇਆ ਧਾਰਿ ॥
O God, shower Your Mercy upon Nanak.
ਹੇ ਪ੍ਰਭੂ! ਨਾਨਕ ਉੱਤੇ ਦਇਆ ਕਰ ਕਿ ਸੰਤਾਂ ਦੇ ਚਰਨ ਮੈਂ ਨਾਨਕ ਦੇ ਹਿਰਦੇ ਵਿਚ ਵੱਸੇ ਰਹਿਣ,
ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥
I have enshrined the feet of the Saints within my heart. ||4||4||
(ਕਿਉਂਕਿ) ਸੰਤਾਂ ਦਾ ਸੰਗ ਕਰਨਾ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ ॥੪॥੪॥ ਰਿਦੇ ਮਝਾਰਿ = ਹਿਰਦੇ ਵਿਚ (ਵੱਸਦੇ ਰਹਿਣ) ॥੪॥੪॥