ਰਾਗੁ ਬਸੰਤੁ ਮਹਲਾ ਘਰੁ ਇਕਤੁਕੇ

Raag Basant, Fourth Mehl, First House, Ik-Thukay:

ਰਾਗ ਬਸੰਤੁ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਇਕ-ਤੁਕੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਉ ਪਸਰੀ ਸੂਰਜ ਕਿਰਣਿ ਜੋਤਿ

Just as the light of the sun's rays spread out,

ਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ, ਪਸਰੀ = ਖਿਲਰੀ ਹੋਈ। ਜੋਤਿ = ਚਾਨਣ।

ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥

the Lord permeates each and every heart, through and through. ||1||

ਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ ॥੧॥ ਘਟਿ ਘਟਿ = ਹਰੇਕ ਸਰੀਰ ਵਿਚ। ਰਮਈਆ = ਸੋਹਣਾ ਰਾਮ। ਓਤਿ ਪੋਤਿ = {ओत = ਉਣਿਆ ਹੋਇਆ। प्रोत = ਪ੍ਰੋਤਾ ਹੋਇਆ} ਤਾਣੇ ਪੇਟੇ ਵਾਂਗ ॥੧॥

ਏਕੋ ਹਰਿ ਰਵਿਆ ਸ੍ਰਬ ਥਾਇ

The One Lord is permeating and pervading all places.

ਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਰਵਿਆ = ਮੌਜੂਦ ਹੈ। ਸ੍ਰਬ = {सर्व}। ਸ੍ਰਬ ਥਾਇ = ਸਾਰੇ ਥਾਂ ਵਿਚ।

ਗੁਰਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ

Through the Word of the Guru's Shabad, we merge with Him, O my mother. ||1||Pause||

(ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ ॥੧॥ ਰਹਾਉ ॥ ਸਬਦੀ = ਸ਼ਬਦ ਦੀ ਰਾਹੀਂ। ਮਿਲੀਐ = ਮਿਲਿਆ ਜਾ ਸਕਦਾ ਹੈ। ਮਾਇ = ਹੇ ਮਾਂ! ॥੧॥ ਰਹਾਉ ॥

ਘਟਿ ਘਟਿ ਅੰਤਰਿ ਏਕੋ ਹਰਿ ਸੋਇ

The One Lord is deep within each and every heart.

ਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ। ਘਟਿ = ਸਰੀਰ। ਘਟਿ ਘਟਿ ਅੰਤਰਿ = ਹਰੇਕ ਸਰੀਰ ਦੇ ਅੰਦਰ। ਏਕੋ = ਇਕ ਆਪ ਹੀ।

ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥

Meeting with the Guru, the One Lord becomes manifest, radiating forth. ||2||

ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ ॥੨॥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਪ੍ਰਗਟੁ ਹੋਇ = ਪਰਤੱਖ ਦਿੱਸ ਪੈਂਦਾ ਹੈ ॥੨॥

ਏਕੋ ਏਕੁ ਰਹਿਆ ਭਰਪੂਰਿ

The One and Only Lord is present and prevailing everywhere.

ਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ।

ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥

The greedy, faithless cynic thinks that God is far away. ||3||

ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ ॥੩॥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਲੋਭੀ = ਲਾਲਚੀ। ਜਾਣਹਿ = ਜਾਣਦੇ ਹਨ, ਸਮਝਦੇ ਹਨ {ਬਹੁ-ਵਚਨ} ॥੩॥

ਏਕੋ ਏਕੁ ਵਰਤੈ ਹਰਿ ਲੋਇ

The One and Only Lord permeates and pervades the world.

ਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ। ਲੋਇ = ਜਗਤ ਵਿਚ {ਅਧਿਕਰਣ ਕਾਰਕ, ਇਕ-ਵਚਨ}।

ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥

O Nanak, whatever the One Lord does comes to pass. ||4||1||

ਹੇ ਨਾਨਕ! ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ॥੪॥੧॥ ਏਕ = {ਅੱਖਰ 'ਕ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਏਕੁ' ਹੈ, ਇੱਥੇ 'ਏਕੋ' ਪੜ੍ਹਨਾ ਹੈ}। ਸੁ = ਉਹ ਕੁਝ ॥੪॥੧॥