ਬਸੰਤੁ ਮਹਲਾ ੪ ॥
Basant, Fourth Mehl:
ਬਸੰਤ ਚੌਥੀ ਪਾਤਿਸ਼ਾਹੀ।
ਰੈਣਿ ਦਿਨਸੁ ਦੁਇ ਸਦੇ ਪਏ ॥
Day and night, the two calls are sent out.
ਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ)। ਰੈਣਿ = ਰਾਤ। ਦੁਇ = ਦੋਵੇਂ। ਸਦੇ = ਸੱਦੇ {ਲਫ਼ਜ਼ 'ਸੱਦਾ' ਤੋਂ ਬਹੁ-ਵਚਨ} ਮੌਤ ਦਾ ਸਨੇਹਾ}। ਸਦੇ ਪਏ = ਸੱਦੇ ਪਏ, ਮੌਤ ਦੇ ਸੁਨੇਹੇ ਮਿਲ ਰਹੇ ਹਨ।
ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥
O mortal, meditate in remembrance on the Lord, who protects you forever, and saves you in the end. ||1||
ਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ॥੧॥ ਮਨ = ਹੇ ਮਨ! ਅੰਤਿ = ਅੰਤ ਨੂੰ, ਆਖ਼ਰ ਨੂੰ, ਅੰਤ ਵੇਲੇ। ਰਖਿ ਲੀਏ = ਰੱਖਿਆ ਕਰਦਾ ਹੈ ॥੧॥
ਹਰਿ ਹਰਿ ਚੇਤਿ ਸਦਾ ਮਨ ਮੇਰੇ ॥
Concentrate forever on the Lord, Har, Har, O my mind.
ਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ। ਚੇਤਿ = ਚੇਤੇ ਕਰ।
ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥
God the Destroyer of all depression and suffering is found, through the Guru's Teachings, singing the Glorious Praises of God. ||1||Pause||
(ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ॥੧॥ ਰਹਾਉ ॥ ਸਭੁ = ਸਾਰਾ। ਦੂਖ = ਸਾਰੇ ਦੁੱਖ। ਭੰਜਿ = ਨਾਸ ਕਰ ਕੇ। ਗੁਰਮਤਿ = ਗੁਰੂ ਦੀ ਮੱਤ ਲੈ ਕੇ। ਕੇਰੇ = ਦੇ ॥੧॥ ਰਹਾਉ ॥
ਮਨਮੁਖ ਫਿਰਿ ਫਿਰਿ ਹਉਮੈ ਮੁਏ ॥
The self-willed manmukhs die of their egotism, over and over again.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੁਏ = ਆਤਮਕ ਮੌਤ ਸਹੇਹੜਦੇ ਹਨ।
ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥
They are destroyed by Death's demons, and they must go to the City of Death. ||2||
ਜਦੋਂ ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਤਦੋਂ ਜਮਾਂ ਦੇ ਵੱਸ ਪੈ ਗਏ ॥੨॥ ਕਾਲਿ = ਕਾਲ ਨੇ। ਦੈਤਿ = ਦੈਂਤ ਨੇ। ਸੰਘਾਰੇ = ਮਾਰ ਦਿੱਤੇ। ਜਮਪੁਰਿ = ਜਮ ਦੀ ਪੁਰੀ ਵਿਚ ॥੨॥
ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥
The Gurmukhs are lovingly attached to the Lord, Har, Har, Har.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ, ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਲਿਵ = ਲਗਨ।
ਜਨਮ ਮਰਣ ਦੋਊ ਦੁਖ ਭਾਗੇ ॥੩॥
Their pains of both birth and death are taken away. ||3||
(ਜਿਸ ਦੀ ਬਰਕਤਿ ਨਾਲ) ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ॥੩॥ ਭਾਗੇ = ਦੂਰ ਹੋ ਜਾਂਦੇ ਹਨ ॥੩॥
ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥
The Lord showers His Mercy on His humble devotees.
ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ)। ਕਉ = ਨੂੰ।
ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥
Guru Nanak has shown mercy to me; I have met the Lord, the Lord of the forest. ||4||2||
ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੨॥ ਤੁਠਾ = ਦਇਆਵਾਨ ਹੋਇਆ। ਬਨਵਾਰੀ = ਪਰਮਾਤਮਾ ॥੪॥੨॥