ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥
O egotism, you are the root of birth and death and the cycle of reincarnation; you are the very soul of sin.
ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ। ਪਾਪਾਤਮਾ = ਦੁਸ਼ਟਾਤਮਾ, ਜਿਸ ਦਾ ਮਨ ਸਦਾ ਪਾਪ ਵਿਚ ਰਹੇ (पापत्मन्)।
ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ ॥
You forsake friends, and hold tight to enemies. You spread out countless illusions of Maya.
ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤ੍ਰਾਂ ਦਾ ਤਿਆਗ ਕਰਾ ਕੇ ਵੈਰੀ ਪੱਕੇ ਕਰਾਈ ਜਾਂਦਾ ਹੈਂ। ਦ੍ਰਿੜੰਤਿ = ਪੱਕਾ ਕਰ ਲੈਂਦਾ ਹੈ। ਬਿਸ੍ਤੀਰਨਹ = ਖਿਲਾਰਾ, ਪਸਾਰਾ (विस्तीर्ण)।
ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥
You cause the living beings to come and go until they are exhausted. You lead them to experience pain and pleasure.
(ਤੇਰੇ ਵੱਸ ਵਿਚ ਹੋ ਕੇ) ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਥੱਕ ਜਾਂਦੇ ਹਨ, ਅਨੇਕਾਂ ਦੁੱਖ ਸੁਖ ਭੋਗਦੇ ਹਨ,
ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥
You lead them to wander lost in the terrible wilderness of doubt; you lead them to contract the most horrible, incurable diseases.
ਭਟਕਣਾ ਵਿਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ ਹਨ, ਅਤੇ ਬੜੇ ਭਿਆਨਕ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹਨ। ਉਦਿਆਨ = ਜੰਗਲ (उद्यान)। ਰਮਣੰ = ਭਟਕਣਾ। ਬਿਕਟ = ਭਿਆਨਕ, ਬਿਖੜਾ (विकट)। ਅਸਾਧ = ਜਿਸ ਦਾ ਇਲਾਜ ਨ ਹੋ ਸਕੇ (असाध्य, असाधनीय)।
ਬੈਦੵੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ ॥੪੯॥
The only Physician is the Supreme Lord, the Transcendent Lord God. Nanak worships and adores the Lord, Har, Har, Haray. ||49||
(ਅਹੰਕਾਰ ਦੇ ਰੋਗ ਤੋਂ ਬਚਾਣ ਵਾਲਾ) ਹਕੀਮ ਪਰਮਾਤਮਾ ਹੀ ਹੈ। ਹੇ ਨਾਨਕ! ਉਸ ਪ੍ਰਭੂ ਨੂੰ ਹਰ ਵੇਲੇ ਸਿਮਰ ॥੪੯॥ ਬੈਦ੍ਯ੍ਯੰ = ਬੈਦ, ਹਕੀਮ (वैद) ॥੪੯॥