ਸਲੋਕ

Salok:

ਸਲੋਕ।

ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ

Perfect is the intellect, and most distinguished is the reputation, of those whose minds are filled with the Mantra of the Perfect Guru.

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਅਕਲ (ਜੀਵਨ-ਰਾਹ ਦੀ) ਪੂਰੀ (ਸਮਝ ਵਾਲੀ) ਹੋ ਜਾਂਦੀ ਹੈ, ਉਹ (ਹੋਰਨਾਂ ਨੂੰ ਭੀ ਸਿੱਖਿਆ ਦੇਣ ਵਿਚ) ਮੰਨੇ-ਪਰਮੰਨੇ ਹੋ ਜਾਂਦੇ ਹਨ। ਮਤਿ ਪੂਰੀ = ਮੁਕੰਮਲ ਅਕਲ, ਸਹੀ ਜੀਵਨ-ਰਸਤੇ ਦੀ ਪੂਰੀ ਸਮਝ। ਗੁਰ ਪੂਰੇ ਮੰਤ = ਪੂਰੇ ਗੁਰੂ ਦਾ ਉਪਦੇਸ਼।

ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥

Those who come to know their God, O Nanak, are very fortunate. ||1||

ਹੇ ਨਾਨਕ! ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਭਾਗਾਂ ਵਾਲੇ ਹਨ ॥੧॥ ਜਾਨਿਓ = ਜਾਣ ਲਿਆ, ਡੂੰਘੀ ਸਾਂਝ ਪਾ ਲਈ। ਭਗਵੰਤ = ਭਾਗਾਂ ਵਾਲੇ ॥੧॥