ਪਉੜੀ ॥
Pauree:
ਪਉੜੀ
ਮਮਾ ਜਾਹੂ ਮਰਮੁ ਪਛਾਨਾ ॥
MAMMA: Those who understand God's mystery are satisfied,
ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ (ਇਸ ਬਾਰੇ) ਪੂਰਾ ਯਕੀਨ ਬਣਾ ਲੈਂਦਾ ਹੈ, ਜਾਹੂ = ਜਿਸ ਨੇ। ਮਰਮੁ = ਭੇਦ, (ਕਿ ਪ੍ਰਭੂ ਮੇਰੇ ਸਦਾ ਅੰਗ-ਸੰਗ ਹੈ)।
ਭੇਟਤ ਸਾਧਸੰਗ ਪਤੀਆਨਾ ॥
joining the Saadh Sangat, the Company of the Holy.
ਜਿਸ ਨੇ ਰੱਬ ਦਾ (ਇਹ) ਭੇਤ ਪਾ ਲਿਆ (ਕਿ ਉਹ ਸਦਾ ਅੰਗ-ਸੰਗ ਹੈ।) ਪਤੀਆਨਾ = ਪਤੀਜ ਜਾਂਦਾ ਹੈ, ਤਸੱਲੀ ਹੋ ਜਾਂਦੀ ਹੈ।
ਦੁਖ ਸੁਖ ਉਆ ਕੈ ਸਮਤ ਬੀਚਾਰਾ ॥
They look upon pleasure and pain as the same.
ਉਸ ਦੇ ਹਿਰਦੇ ਵਿਚ ਦੁੱਖ ਤੇ ਸੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ (ਕਿਉਂਕਿ ਇਹ ਉਸ ਨੂੰ ਅੰਗ-ਸੰਗ ਵੱਸਦੇ ਪ੍ਰਭੂ ਵਲੋਂ ਆਏ ਦਿੱਸਦੇ ਹਨ) ਸਮਤ = ਸਮਾਨ।
ਨਰਕ ਸੁਰਗ ਰਹਤ ਅਉਤਾਰਾ ॥
They are exempt from incarnation into heaven or hell.
(ਇਸ ਵਾਸਤੇ) ਉਹ ਦੁੱਖਾਂ ਤੋਂ ਆਈ ਘਬਰਾਹਟ ਤੇ ਸੁਖਾਂ ਤੋਂ ਆਈ ਬਹੁਤ ਖ਼ੁਸ਼ੀ ਵਿਚ ਫਸਣੋਂ ਬਚ ਜਾਂਦਾ ਹੈ। ਰਹਤ ਅਉਤਾਰਾ = ਉਤਰਨੋਂ ਰਹਿ ਜਾਂਦਾ ਹੈ, ਪੈਣੋਂ ਬਚ ਜਾਂਦਾ ਹੈ।
ਤਾਹੂ ਸੰਗ ਤਾਹੂ ਨਿਰਲੇਪਾ ॥
They live in the world, and yet they are detached from it.
ਉਸ ਪ੍ਰਭੂ ਨੂੰ ਅੰਗ-ਸੰਗ ਭੀ ਦਿੱਸਦਾ ਹੈ ਤੇ ਉਸੇ ਪ੍ਰਭੂ ਨੂੰ ਮਾਇਆ ਦੇ ਪ੍ਰਭਾਵ ਤੋਂ ਪਰੇ ਭੀ, ਤਾਹੂ = ਉਸ ਪ੍ਰਭੂ ਨੂੰ। ਨਿਰਲੇਪ = ਮਾਇਆ ਦੇ ਪ੍ਰਭਾਵ ਤੋਂ ਪਰੇ।
ਪੂਰਨ ਘਟ ਘਟ ਪੁਰਖ ਬਿਸੇਖਾ ॥
The Sublime Lord, the Primal Being, is totally pervading each and every heart.
ਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਦਿੱਸਦਾ ਹੈ। ਬਿਸੇਖ = ਖ਼ਾਸ ਤੌਰ ਤੇ।
ਉਆ ਰਸ ਮਹਿ ਉਆਹੂ ਸੁਖੁ ਪਾਇਆ ॥
In His Love, they find peace.
(ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ) ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ, ਉਆਹੂ = ਉਸੇ ਬੰਦੇ ਨੇ।
ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥
O Nanak, Maya does not cling to them at all. ||42||
ਕਿ ਹੇ ਨਾਨਕ! ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੪੨॥ ਲਿਪਤ ਨਹੀ = ਜ਼ੋਰ ਨਹੀਂ ਪਾਂਦੀ, ਪ੍ਰਭਾਵ ਨਹੀਂ ਪਾਂਦੀ ॥੪੨॥