ਸਲੋਕੁ

Salok:

ਸਲੋਕ।

ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਤ੍ਰਿਸਨਾ ਲਾਥ

They have grown weary, struggling in all sorts of ways; but they are not satisfied, and their thirst is not quenched.

ਹੇ ਨਾਨਕ! ਮਾਇਆ-ਗ੍ਰਸੇ ਜੀਵ ਮਾਇਆ ਦੀ ਖ਼ਾਤਰ ਕਈ ਤਰ੍ਹਾਂ ਦੌੜ-ਭੱਜ ਕਰਦੇ ਹਨ, ਪਰ ਰੱਜਦੇ ਨਹੀਂ, ਤ੍ਰਿਸ਼ਨਾ ਮੁੱਕਦੀ ਨਹੀਂ;

ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਸਾਥ ॥੧॥

Gathering in and hoarding what they can, the faithless cynics die, O Nanak, but the wealth of Maya does not go with them in the end. ||1||

ਮਾਇਆ ਜੋੜ ਜੋੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਮਾਇਆ ਭੀ ਨਾਲ ਨਹੀਂ ਨਿਭਦੀ ॥੧॥ ਸਚਿ = ਇਕੱਠੀ ਕਰ ਕੇ। ਸਾਕਤ = ਮਾਇਆ-ਗ੍ਰਸੇ ਜੀਵ ॥੧॥