ਪਉੜੀ ॥
Pauree:
ਪਉੜੀ
ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥
T'HAT'HA: Nothing is permanent - why do you stretch out your feet?
ਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ? (ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?)
ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥
You commit so many fraudulent and deceitful actions as you chase after Maya.
ਤੂੰ ਸਿਰਫ਼ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈਂ, ਅਨੇਕਾਂ ਠੱਗੀਆਂ-ਫ਼ਰੇਬ ਕਰ ਰਿਹਾ ਹੈਂ। ਬੰਚ = ਠੱਗੀ। ਬਲ ਛਲ = ਵਲ-ਛਲ, ਫ਼ਰੇਬ।
ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥
You work to fill up your bag, you fool, and then you fall down exhausted.
ਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ, ਸ੍ਰਮੁ = ਮਿਹਨਤ। ਗਾਵਾਰ = ਹੇ ਮੂਰਖ!
ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥
But this shall be of no use to you at all at that very last instant.
ਪਰ ਅੰਤ ਸਮੇ ਇਹ ਧਨ ਤੇਰੀ ਜਿੰਦ ਦੇ ਕੰਮ ਤਾਂ ਨਹੀਂ ਆਵੇਗਾ। ਅਉਸਰ = ਸਮਾ।
ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥
You shall find stability only by vibrating upon the Lord of the Universe, and accepting the Teachings of the Saints.
(ਹੇ ਭਾਈ!) ਗੁਰਮੁਖਾਂ ਦੀ ਸਿੱਖਿਆ ਧਿਆਨ ਨਾਲ ਸੁਣ, ਪਰਮਾਤਮਾ ਦਾ ਭਜਨ ਕਰ ਆਤਮਕ ਸ਼ਾਂਤੀ (ਤਦੋਂ ਹੀ) ਮਿਲੇਗੀ। ਥਿਤਿ = ਸ਼ਾਂਤੀ, ਟਿਕਾਉ। ਸਿਖ = ਸਿੱਖਿਆ।
ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥
Embrace love for the One Lord forever - this is true love!
ਸਦਾ ਸਿਰਫ਼ ਪਰਮਾਤਮਾ ਨਾਲ (ਦਿਲੀ) ਪ੍ਰੀਤਿ ਬਣਾ। ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ। ਅਸਨੇਹੁ = ਨੇਹੁ, ਪਿਆਰ {स्नेह ਦੇ ਦੋ ਪੰਜਾਬੀ ਰੂਪ: ਨੇਹੁ, ਅਸਨੇਹੁ। ਵੇਖੋ 'ਗੁਰਬਾਣੀ ਵਿਆਕਰਣ'}।
ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥
He is the Doer, the Cause of causes. All ways and means are in His Hands alone.
(ਪਰ) (ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ।
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥
Whatever You attach me to, to that I am attached; O Nanak, I am just a helpless creature. ||33||
ਹੇ ਨਾਨਕ! (ਆਖ-) ਜਿੱਧਰ ਤੂੰ ਇਹਨਾਂ ਨੂੰ ਲਾਉਂਦਾ ਹੈਂ, ਉਧਰ ਹੀ ਲੱਗਦੇ ਹਨ, ਹਰੇਕ ਸਬਬ ਸਿਰਫ਼ ਤੇਰੇ ਹੱਥ ਵਿਚ ਹੈ, ਤੂੰ ਹੀ ਸਭ ਕੁਝ ਕਰ ਸਕਦਾ ਹੈਂ, ਤੇ ਜੀਵਾਂ ਪਾਸੋਂ) ਕਰਾ ਸਕਦਾ ਹੈਂ ॥੩੩॥