ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥
Kabeer, will anyone burn his own body?
ਹੇ ਕਬੀਰ! (ਮਾਇਆ ਦੇ ਪ੍ਰਭਾਵ ਕਰ ਕੇ) ਕੋਈ ਵਿਰਲਾ ਹੀ ਅਜੇਹਾ ਮਿਲਦਾ ਹੈ ਜੋ (ਪ੍ਰਭੂ ਦੀ ਸਿਫ਼ਤ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ। ਤਨੁ = ਸਰੀਰ, ਸਰੀਰ ਦਾ ਮੋਹ। ਫੂਕ ਦੇਵੈ = ਸਾੜ ਦੇਵੇ। ਅੰਧਾ = ਅੰਨ੍ਹਾ ਹੋਇਆ ਹੋਇਆ, ਸਰੀਰਕ ਮੋਹ ਵਿਚ ਅੰਨ੍ਹਾ, ਦੇਹ-ਅੱਧਿਆਸ ਵਿਚ ਇਤਨੀ ਮਸਤ ਕਿ ਜੀਵਨ ਦਾ ਸਹੀ ਰਸਤਾ ਅੱਖੀਂ ਦਿੱਸਦਾ ਹੀ ਨਹੀਂ।
ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥
The people are blind - they do not know, although Kabeer continues to shout at them. ||84||
ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ॥੮੪॥ ਕੂਕਿ ਰਹਿਓ = ਉੱਚੀ ਉੱਚੀ ਕਹਿ ਰਿਹਾ ਹੈ ॥੮੪॥