ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥
Kabeer, the widow mounts the funeral pyre and cries out, "Listen, O brother funeral pyre.
ਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ-ਹੇ ਵੀਰ ਮਸਾਣ! ਸਤੀ = ਉਹ ਇਸਤ੍ਰੀ ਜੋ ਆਪਣੇ ਮਰੇ-ਖਸਮ ਨਾਲ ਚਿਖ਼ਾ ਤੇ ਚੜ੍ਹਦੀ ਹੈ। ਚਿਹ = ਚਿਖ਼ਾ। ਹੇ ਬੀਰ ਮਸਾਨ = ਹੇ ਬੀਰ ਮਸਾਣ! ਹੇ ਮਸਾਣਾਂ ਦੀ ਪਿਆਰੀ ਅੱਗ!
ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥
All people must depart in the end; it is only you and I." ||85||
ਸੁਣ, ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਹੇ ਵੀਰ! ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ ॥੮੫॥ ਸਬਾਇਆ = ਸਾਰਾ। ਚਲਿ ਗਇਓ = ਤੁਰ ਗਿਆ ਹੈ, ਸਾਥ ਛੱਡ ਗਿਆ ਹੈ। ਨਿਦਾਨ = ਓੜਕ, ਆਖ਼ਰ। ਕਾਮੁ = ਮਤਲਬ, ਵਾਹ, ਗ਼ਰਜ਼। ਹਮ ਤੁਮ ਕਾਮੁ = ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ। ਪੁਕਾਰੈ = ਉੱਚੀ ਆਖਦੀ ਹੈ, ਦਲੇਰ ਹੋ ਕੇ ਆਖਦੀ ਹੈ ॥੮੫॥