ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਤੈਡੀ ਬੰਦਸਿ ਮੈ ਕੋਇ ਡਿਠਾ ਤੂ ਨਾਨਕ ਮਨਿ ਭਾਣਾ

I have not seen any other like You. You alone are pleasing to Nanak's mind.

ਹੇ (ਗੁਰੂ) ਨਾਨਕ (ਜੀ)! ਤੇਰੀ ਕੋਈ ਗੱਲ ਮੈਨੂੰ ਬੰਨ੍ਹਣ ਨਹੀਂ ਜਾਪਦੀ, ਮੈਂ ਤਾਂ ਤੈਨੂੰ (ਸਗੋਂ) ਮਨ ਵਿਚ ਪਿਆਰਾ ਲੱਗਣ ਵਾਲਾ ਵੇਖਿਆ ਹੈ। ਤੈਡੀ = ਤੇਰੀ। ਬੰਦਸਿ = ਮਨ ਦੀ ਖੁਲ੍ਹ ਦੇ ਰਾਹ ਵਿਚ ਰੁਕਾਵਟ, ਬੰਨ੍ਹਣ। ਤੂੰ = ਤੈਨੂੰ। ਮਨਿ ਭਾਣਾ = ਮਨ ਵਿਚ ਪਿਆਰਾ ਲੱਗਣ ਵਾਲਾ।

ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥

I am a dedicated, devoted sacrifice to that friend, that mediator, who leads me to recognize my Husband Lord. ||1||

ਮੈਂ ਉਸ ਪਿਆਰੇ ਵਿਚੋਲੇ (ਗੁਰੂ) ਤੋਂ ਸਦਕੇ ਹਾਂ ਜਿਸ ਨੂੰ ਮਿਲ ਕੇ ਮੈਂ ਆਪਣਾ ਖਸਮ-ਪ੍ਰਭੂ ਪਛਾਣਿਆ ਹੈ (ਖਸਮ-ਪ੍ਰਭੂ ਨਾਲ ਸਾਂਝ ਪਾਈ ਹੈ) ॥੧॥ ਵਿਚੋਲਾ = ਵਕੀਲ, ਵਿੱਚ ਪੈ ਕੇ ਮਿਲਾਣ ਵਾਲਾ। ਜੈ ਮਿਲਿ = ਜਿਸ ਨੂੰ ਮਿਲ ਕੇ। ਕੰਤੁ = ਖਸਮ ॥੧॥