ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥
Beautiful are those feet which walk towards You; beautiful is that head which falls at Your Feet.
ਉਹ ਪੈਰ ਸੋਹਣੇ ਲੱਗਦੇ ਹਨ ਜੋ ਤੇਰੇ ਪਾਸੇ ਵਲ ਤੁਰਦੇ ਹਨ, ਉਹ ਸਿਰ ਭਾਗਾਂ ਵਾਲਾ ਹੈ ਜੋ ਤੇਰੇ ਕਦਮਾਂ ਉਤੇ ਡਿੱਗਦਾ ਹੈ; ਪਾਵ = ਪੈਰ। ਸੁਹਾਵੇ = ਸੋਹਣੇ। ਤਉ ਧਿਰਿ = ਤੇਰੇ ਪਾਸੇ। ਜੁਲਦੇ = ਤੁਰਦੇ।
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥
Beautiful is that mouth which sings Your Praises; beautiful is that soul which seeks Your Sanctuary. ||2||
ਮੂੰਹ ਸੋਹਣਾ ਲੱਗਦਾ ਹੈ ਜਦੋਂ ਤੇਰਾ ਜਸ ਗਾਂਦਾ ਹੈ, ਜਿੰਦ ਸੁੰਦਰ ਜਾਪਦੀ ਹੈ ਜਦੋਂ ਤੇਰੀ ਸਰਨ ਪੈਂਦੀ ਹੈ ॥੨॥ ਜੀਉ = ਜਿੰਦ। ਤਉ = ਤੇਰਾ। ਜਸੁ = ਸਿਫ਼ਤ-ਸਾਲਾਹ ਦਾ ਗੀਤ ॥੨॥