ਪਉੜੀ

Pauree:

ਪਉੜੀ।

ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ

Meeting the Lord's brides, in the True Congregation, I sing the songs of joy.

ਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵਿਆ, ਮਿਲਿ ਸਤਸੰਗਿ = ਸਤਸੰਗ ਵਿਚ ਮਿਲ ਕੇ। ਨਾਰੀ = (ਜਿਸ) ਜੀਵ-ਇਸਤ੍ਰੀ ਨੇ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ।

ਘਰ ਕਾ ਹੋਆ ਬੰਧਾਨੁ ਬਹੁੜਿ ਧਾਵੀਆ

The home of my heart is now held steady, and I shall not go out wandering again.

ਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ)। ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ। ਘਰ ਕਾ = ਉਸ (ਨਾਰੀ) ਦੇ (ਸਰੀਰ-) ਘਰ ਦਾ। ਬੰਧਾਨੁ = ਠੁਕ, ਮਰਯਾਦਾ। ਬਹੁੜਿ = ਮੁੜ, ਫਿਰ। ਨ ਧਾਵੀਆ = ਭਟਕਦੀ ਨਹੀਂ।

ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ

Evil-mindedness has been dispelled, along with sin and my bad reputation.

(ਉਸ ਦੇ ਅੰਦਰੋਂ) ਭੈੜੀ ਮੱਤ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ। ਬਿਨਠੀ = ਨਾਸ ਹੋ ਗਈ। ਦੁਰਤੁ = ਪਾਪ। ਸੋਇ ਕੂੜਾਵੀਆ = ਕੂੜ ਦੀ ਸੋਇ, ਨਾਸਵੰਤ ਪਦਾਰਥਾਂ ਦੀ ਝਾਕ।

ਸੀਲਵੰਤਿ ਪਰਧਾਨਿ ਰਿਦੈ ਸਚਾਵੀਆ

I am well-known as being calm and good-natured; my heart is filled with Truth.

ਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ। ਸੀਲਵੰਤਿ = ਚੰਗੇ ਸੁਭਾਵ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ ਹੋਈ। ਰਿਦੈ = ਹਿਰਦੇ ਵਿਚ। ਸਚਾਵੀਆ = ਸੱਚ ਵਾਲੀ।

ਅੰਤਰਿ ਬਾਹਰਿ ਇਕੁ ਇਕ ਰੀਤਾਵੀਆ

Inwardly and outwardly, the One and only Lord is my way.

ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ। ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ। ਰੀਤਾਵੀਆ = ਰੀਤ, ਜੀਵਨ-ਜੁਗਤਿ।

ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ

My mind is thirsty for the Blessed Vision of His Darshan. I am a slave at His feet.

ਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ। ਦਾਸਾਵੀਆ = ਦਾਸੀ।

ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ

I am glorified and embellished, when my Lord and Master enjoys me.

ਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ। ਖਸਮਿ = ਖਸਮ ਨੇ। ਰਾਵੀਆ = ਮਾਣੀ, ਆਪਣੇ ਨਾਲ ਮਿਲਾਈ।

ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥

I meet Him through my blessed destiny, when it is pleasing to His Will. ||15||

ਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ ॥੧੫॥ ਸੰਜੋਗਿ = (ਪ੍ਰਭੂ ਦੀ) ਸੰਜੋਗ-ਸਤਾ ਨਾਲ। ਤਿਸੁ = ਉਸ (ਪ੍ਰਭੂ) ਨੂੰ ॥੧੫॥