ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥
All virtues are Yours, Dear Lord; You bestow them upon us. I am unworthy - what can I achieve, O Nanak?
ਹੇ ਨਾਨਕ! ਸਾਰੇ ਗੁਣ ਤੇਰੇ ਹੀ ਹਨ, ਤੈਥੋਂ ਹੀ ਮੈਨੂੰ ਮਿਲੇ ਹਨ, ਮੈਥੋਂ ਗੁਣ-ਹੀਨ ਤੋਂ ਕੁਝ ਨਹੀਂ ਹੋ ਸਕਦਾ। ਹਭਿ = ਸਾਰੇ। ਜੀਉ = ਹੇ ਪ੍ਰਭੂ ਜੀ! ਮੈ ਕੂ = ਮੈਨੂੰ। ਥੀਏ = ਮਿਲੇ ਹਨ। ਕਿਆ ਹੋਵੈ = ਕੁਝ ਨਹੀਂ ਹੋ ਸਕਦਾ।
ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥
There is no other Giver as great as You. I am a beggar; I beg from You forever. ||1||
ਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਹੈ, ਮੈਂ ਮੰਗਤੇ ਨੇ ਸਦਾ ਤੈਥੋਂ ਮੰਗਣਾ ਹੀ ਮੰਗਣਾ ਹੈ ॥੧॥ ਤਉ ਜੇਵਡੁ = ਤੇਰੇ ਜੇਡਾ। ਜਾਚਕੁ = ਮੰਗਤਾ। ਜਾਚੋਵੈ = ਮੰਗਦਾ ਹੈ ॥੧॥