ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥
My body was wasting away, and I was depressed. The Guru, my Friend, has encouraged and consoled me.
ਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਚਿੱਤ ਵਿਚ ਖੋਹ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ; ਪਰ ਜਦੋਂ ਪਿਆਰੇ ਸਤਿਗੁਰੂ ਨੇ ਜਿੰਦ ਨੂੰ ਧਰਵਾਸ ਦਿੱਤਾ, ਦੇਹ = ਸਰੀਰ। ਛਿਜੰਦੜੀ = ਛਿੱਜ ਗਈ। ਊਣਮ = ਊਣਾ, ਖਾਲੀ। ਝੂਣਾ = ਉਦਾਸ। ਗੁਰਿ = ਗੁਰੂ ਨੇ। ਸਜਣਿ = ਸੱਜਣ ਨੇ। ਜੀਉ = ਜਿੰਦ। ਧਰਾਇਆ = ਧਰਵਾਸ ਦਿੱਤਾ।
ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥
I sleep in total peace and comfort; I have conquered the whole world. ||2||
ਤਾਂ (ਹੁਣ) ਸਾਰੇ ਹੀ ਸੁਖ ਹੋ ਗਏ ਹਨ, ਮੈਂ ਸੌਖਾ ਟਿਕਿਆ ਹੋਇਆ ਹਾਂ, (ਇਉਂ ਜਾਪਦਾ ਹੈ ਜਿਵੇਂ ਮੈਂ) ਸਾਰਾ ਜਹਾਨ ਜਿੱਤ ਲਿਆ ਹੈ ॥੨॥ ਸੁਹੇਲੜਾ = ਸੌਖਾ। ਜਿਤਾ = ਜਿੱਤ ਲਿਆ। ਸਬਾਇਆ = ਸਾਰਾ ॥੨॥