ਗਉੜੀ ਮਹਲਾ

Gauree, First Mehl:

ਗਊੜੀ ਪਹਿਲੀ ਪਾਤਸ਼ਾਹੀ।

ਪਉਣੈ ਪਾਣੀ ਅਗਨੀ ਕਾ ਮੇਲੁ

The union of air, water and fire

ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ, ਪਉਣੈ ਕਾ = ਹਵਾ ਦਾ। ਮੇਲੁ = ਇਕੱਠ।

ਚੰਚਲ ਚਪਲ ਬੁਧਿ ਕਾ ਖੇਲੁ

the body is the play-thing of the fickle and unsteady intellect.

ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ)। ਚਪਲ = ਕਿਸੇ ਇੱਕ ਥਾਂ ਨਾਹ ਟਿਕਣ ਵਾਲੀ। ਖੇਲੁ = ਖੇਡ, ਦੌੜ-ਭੱਜ।

ਨਉ ਦਰਵਾਜੇ ਦਸਵਾ ਦੁਆਰੁ

It has nine doors, and then there is the Tenth Gate.

(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ, ਨਉ ਦਰਵਾਜ਼ੇ = ਅੱਖਾਂ, ਕੰਨ, ਨੱਕ, ਮੂੰਹ ਆਦਿਕ ਨੌ ਗੌਲਕਾਂ। ਦੁਆਰੁ = ਦਰਵਾਜ਼ਾ। ਦਸਵਾ ਦੁਆਰੁ = ਦਸਵਾਂ ਦਰਵਾਜ਼ਾ (ਜਿਸ ਰਾਹੀਂ ਬਾਹਰਲੇ ਜਗਤ ਨਾਲ ਮਨੁੱਖ ਦੇ ਅੰਦਰਲੇ ਦੀ ਜਾਣ-ਪਛਾਣ ਬਣੀ ਰਹਿੰਦੀ ਹੈ), ਦਿਮਾਗ਼।

ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥

Reflect upon this and understand it, O wise one. ||1||

ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ॥੧॥ ਰੇ ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਬੁਝੁ = ਸਮਝ ਲੈ ॥੧॥

ਕਥਤਾ ਬਕਤਾ ਸੁਨਤਾ ਸੋਈ

The Lord is the One who speaks, teaches and listens.

ਹੇ ਭਾਈ! (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ, ਕਥਤਾ ਬਕਤਾ = (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ। ਸੁਨਤਾ = ਸੁਣਨ ਵਾਲਾ। ਸੋਈ = ਉਹ (ਪਰਮਾਤਮਾ) ਹੀ।

ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ

One who contemplates his own self is truly wise. ||1||Pause||

ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੧॥ਰਹਾਉ ॥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ, ਆਪਣੇ ਅਸਲੇ ਨੂੰ। ਬੀਚਾਰੇ = ਵਿਚਾਰਦਾ ਹੈ, ਚੇਤੇ ਰੱਖਦਾ ਹੈ, ਪੜਤਾਲਤਾ ਰਹਿੰਦਾ ਹੈ। ਸੁ = ਉਹ ਮਨੁੱਖ। ਗਿਆਨੀ = ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ ॥੧॥ ਰਹਾਉ ॥

ਦੇਹੀ ਮਾਟੀ ਬੋਲੈ ਪਉਣੁ

The body is dust; the wind speaks through it.

ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ। ਦੇਹੀ ਮਾਟੀ = ਮਿੱਟੀ ਆਦਿਕ ਤੱਤਾਂ ਦਾ ਬਣਿਆ ਸਰੀਰ। ਬੋਲੈ ਪਉਣੁ = ਸੁਆਸ ਚੱਲ ਰਿਹਾ ਹੈ।

ਬੁਝੁ ਰੇ ਗਿਆਨੀ ਮੂਆ ਹੈ ਕਉਣੁ

Understand, O wise one, who has died.

ਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ। ਮੂਆ ਕਉਣੁ = (ਗੁਰੂ ਨੂੰ ਮਿਲਿਆਂ) ਕੌਣ ਮਰਦਾ ਹੈ?

ਮੂਈ ਸੁਰਤਿ ਬਾਦੁ ਅਹੰਕਾਰੁ

Awareness, conflict and ego have died,

(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ। ਸੁਰਤਿ = ਮਾਇਆ ਵਾਲੇ ਪਾਸੇ ਦੀ ਖਿੱਚ। ਬਾਦੁ = (ਮਾਇਆ ਦੀ ਖ਼ਾਤਰ ਮਨ ਦਾ) ਝਗੜਾ।

ਓਹੁ ਮੂਆ ਜੋ ਦੇਖਣਹਾਰੁ ॥੨॥

but the One who sees does not die. ||2||

ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ॥੨॥ ਓਹੁ = ਉਹ (ਜੀਵਾਤਮਾ) ॥੨॥

ਜੈ ਕਾਰਣਿ ਤਟਿ ਤੀਰਥ ਜਾਹੀ

For the sake of it, you journey to sacred shrines and holy rivers;

ਹੇ ਭਾਈ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ, ਜੈ ਕਾਰਣਿ = ਜਿਸ (ਰਤਨ ਪਦਾਰਥ) ਦੀ ਖ਼ਾਤਰ। ਤਟਿ = ਕੰਢੇ ਉੱਤੇ। ਤਟਿ ਤੀਰਥ = ਤੀਰਥਾਂ ਦੇ ਕੰਢੇ ਤੇ। ਜਾਹੀ = ਜਾਹਿ, ਜਾਂਦੇ ਹਨ।

ਰਤਨ ਪਦਾਰਥ ਘਟ ਹੀ ਮਾਹੀ

but this priceless jewel is within your own heart.

ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ। ਘਟ ਹੀ ਮਾਹੀ = ਹਿਰਦੇ ਵਿਚ ਹੀ। ਪੜਿ = ਪੜ੍ਹ ਕੇ।

ਪੜਿ ਪੜਿ ਪੰਡਿਤੁ ਬਾਦੁ ਵਖਾਣੈ

The Pandits, the religious scholars, read and read endlessly; they stir up arguments and controversies,

(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ। ਬਾਦੁ = ਚਰਚਾ, ਬਹਸ। ਵਖਾਣੈ = ਉਚਾਰਦਾ ਹੈ।

ਭੀਤਰਿ ਹੋਦੀ ਵਸਤੁ ਜਾਣੈ ॥੩॥

but they do not know the secret deep within. ||3||

ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ॥੩॥ ਭੀਤਰਿ = ਹਿਰਦੇ ਵਿਚ ਹੀ, ਅੰਦਰ ਹੀ ॥੩॥

ਹਉ ਮੂਆ ਮੇਰੀ ਮੁਈ ਬਲਾਇ

I have not died - that evil nature within me has died.

(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ। ਹਉ = ਮੈਂ, ਜੀਵਾਤਮਾ। ਬਲਾਇ = ਮਮਤਾ-ਰੂਪ ਚੁੜੇਲ।

ਓਹੁ ਮੂਆ ਜੋ ਰਹਿਆ ਸਮਾਇ

The One who is pervading everywhere does not die.

ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।

ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ

Says Nanak, the Guru has revealed God to me,

ਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ, ਗੁਰਿ = ਗੁਰੂ ਨੇ।

ਮਰਤਾ ਜਾਤਾ ਨਦਰਿ ਆਇਆ ॥੪॥੪॥

and now I see that there is no such thing as birth or death. ||4||4||

ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ॥੪॥੪॥ ਜਾਤਾ = ਜੰਮਦਾ ॥੪॥