ਗਉੜੀ ਮਹਲਾ

Gauree, First Mehl:

ਗਊੜੀ ਪਹਿਲੀ ਪਾਤਸ਼ਾਹੀ।

ਮਾਤਾ ਮਤਿ ਪਿਤਾ ਸੰਤੋਖੁ

Let wisdom be your mother, and contentment your father.

ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ), ਮਤਿ = ਉੱਚੀ ਮਤਿ।

ਸਤੁ ਭਾਈ ਕਰਿ ਏਹੁ ਵਿਸੇਖੁ ॥੧॥

Let Truth be your brother - these are your best relatives. ||1||

ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ॥੧॥ ਸਤੁ = ਦਾਨ, ਖ਼ਲਕਤ ਦੀ ਸੇਵਾ। ਵਿਸੇਖੁ = ਉਚੇਚਾ। ਏਹੁ ਸਤੁ ਵਿਸੇਖੁ ਭਾਈ = ਇਸ ਦਾਨ (ਖਲਕ = ਸੇਵਾ) ਨੂੰ ਉਚੇਚਾ ਭਰਾ। ਕਰਿ = ਕਰੇ, ਬਣਾਏ ॥੧॥

ਕਹਣਾ ਹੈ ਕਿਛੁ ਕਹਣੁ ਜਾਇ

He has been described, but He cannot be described at all.

ਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ, ਕਹਣਾ ਹੈ = (ਰਤਾ-ਮਾਤ੍ਰ) ਬਿਆਨ ਹੈ।

ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ

Your All-pervading creative nature cannot be estimated. ||1||Pause||

(ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ-ਇਹ ਦੱਸਿਆ ਨਹੀਂ ਜਾ ਸਕਦਾ) ॥੧॥ ਰਹਾਉ ॥ ਤਉ = ਤੇਰੀ ॥੧॥ ਰਹਾਉ ॥

ਸਰਮ ਸੁਰਤਿ ਦੁਇ ਸਸੁਰ ਭਏ

Modesty, humility and intuitive understanding are my mother-in-law and father-in-law;

ਉੱਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ; ਸਰਮ = ਮਿਹਨਤ, ਉੱਦਮ। ਦੁਇ = ਦੋਵੇਂ (ਉੱਦਮ ਅਤੇ ਉੱਚੀ ਸੁਰਤਿ)। ਸਸੁਰ = ਸਹੁਰਾ ਅਤੇ ਸੱਸ।

ਕਰਣੀ ਕਾਮਣਿ ਕਰਿ ਮਨ ਲਏ ॥੨॥

I have made good deeds my spouse. ||2||

ਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ॥੨॥ ਕਰਣੀ = ਸੁਚੱਜੀ ਜ਼ਿੰਦਗੀ। ਕਾਮਣਿ = ਇਸਤ੍ਰੀ। ਮਨ = ਹੇ ਮਨ! ਕਰਿ ਲਏ = (ਜੀਵ) ਬਣਾ ਲਏ ॥੨॥

ਸਾਹਾ ਸੰਜੋਗੁ ਵੀਆਹੁ ਵਿਜੋਗੁ

Union with the Holy is my wedding date, and separation from the world is my marriage.

ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ), ਸਾਹਾ = ਵਿਆਹ ਵਾਸਤੇ ਸੋਧਿਆ ਹੋਇਆ ਮੁਹੂਰਤ। ਸੰਜੋਗੁ = ਮਿਲਾਪ, ਸਤ-ਸੰਗ। ਵਿਜੋਗੁ = ਦੁਨੀਆ ਵਲੋਂ ਵਿਛੋੜਾ, ਨਿਰਮੋਹਤਾ।

ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥

Says Nanak, Truth is the child born of this Union. ||3||3||

ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ। ਨਾਨਕ ਆਖਦਾ ਹੈ- ਇਹ ਹੈ (ਸੱਚਾ) ਪ੍ਰਭੂ-ਮਿਲਾਪ ॥੩॥੩॥ ਸੰਤਤਿ = ਸੰਤਾਨ। ਜੋਗੁ = ਮਿਲਾਪ, ਪ੍ਰਭੂ-ਮਿਲਾਪ ॥੩॥