ਡਖਣੇ ਮਃ

Dakhanay, Fifth Mehl:

ਡਖਣੇ ਪੰਜਵੀਂ ਪਾਤਿਸ਼ਾਹੀ।

ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ

You are walking along the river-bank, but the land is giving way beneath you.

ਹੇ (ਸੰਸਾਰ-) ਨਦੀ ਦੇ ਕੰਢੇ ਕੰਢੇ ਜਾਣ ਵਾਲਿਆ! ਤੇਰੇ ਪੈਰਾਂ ਹੇਠ (ਤੇਰੇ ਰਸਤੇ ਵਿਚ) ਬੜੀ ਢਾਹ ਲੱਗੀ ਹੋਈ ਹੈ। ਕੁਰੀਏ ਕੁਰੀਏ = ਨਦੀ ਦੇ ਕੰਢੇ ਕੰਢੇ। ਵੈਦਿਆ = ਹੇ ਜਾਣ ਵਾਲਿਆ! ਤਲਿ = (ਤੇਰੇ ਪੈਰਾਂ ਦੇ) ਹੇਠ। ਮਹਰੇਰੁ = ਢਾਹ, ਮਿੱਟੀ ਦਾ ਕਿਰਨਾ। ਗਾੜਾ ਮਹਰੇਰੁ = ਬੜੀ ਢਾਹ।

ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥

Watch out! Your foot might slip, and you'll fall in and die. ||1||

ਧਿਆਨ ਰੱਖੀਂ, ਜਦੋਂ ਹੀ ਤੇਰਾ ਪੈਰ ਤਿਲਕ ਗਿਆ, ਤਾਂ (ਮੋਹ ਦੇ ਚਿੱਕੜ ਨਾਲ) ਲਿੱਬੜ ਜਾਏਂਗਾ ॥੧॥ ਵੇਖੇ = ਵੇਖੀਂ, ਧਿਆਨ ਰੱਖੀਂ। ਛਿਟੜਿ ਥੀਵਦੋ = ਲਿੱਬੜ ਜਾਏਂਗਾ। ਜਾਮਿ = ਜਦੋਂ। ਖਿਸੰਦੋ = ਤਿਲਕ ਗਿਆ। ਪੇਰੁ = ਪੈਰ ॥੧॥