ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥
You believe what is false and temporary to be true, and so you run on and on.
(ਹੇ ਜੀਵ!) ਨਾਸਵੰਤ ਕੱਚ (-ਰੂਪ ਮਾਇਆ) ਨੂੰ ਤੂੰ ਸਦਾ-ਥਿਰ ਜਾਣਦਾ ਹੈਂ, ਤੇ ਹੋਰ ਹੋਰ ਇਕੱਠੀ ਕਰਦਾ ਹੈਂ। ਵੈਦਿਓ = ਨਾਸਵੰਤ, ਚਲੇ ਜਾਣ ਵਾਲਾ। ਆਘੂ ਆਘੇ = ਅਗਾਂਹ ਅਗਾਂਹ। ਸਲਵੇ = (ਤੂੰ) ਇਕੱਤ੍ਰ ਕਰਦਾ ਹੈਂ।
ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥
O Nanak, like butter in the fire, it shall melt away; it shall fade away like the water-lily. ||2||
ਪਰ ਹੇ ਨਾਨਕ! (ਆਖ-ਇਹ ਮਾਇਆ ਇਉਂ ਹੈ) ਜਿਵੇਂ ਅੱਗ ਵਿਚ ਮੱਖਣ ਨਾਸ ਹੋ ਜਾਂਦਾ ਹੈ (ਪੱਘਰ ਜਾਂਦਾ ਹੈ), ਜਾਂ, ਜਿਵੇਂ (ਪਾਣੀ ਦੇ ਢਲ ਜਾਣ ਨਾਲ) ਚੁਪੱਤੀ ਡਿੱਗ ਕੇ ਨਾਸ ਹੋ ਜਾਂਦੀ ਹੈ ॥੨॥ ਆਤਸੜੀ = ਅੱਗ। ਨੈਣੂ = ਮੱਖਣ। ਬਿਆ = ਦੂਜੀ ਗੱਲ, ਦੂਜਾ। ਢਲਿ = ਢਲ ਕੇ (ਪਾਣੀ ਦੇ ਢਲ ਜਾਣ ਨਾਲ), ਡਿੱਗ ਕੇ। ਪਬਣਿ = ਚੁਪੱਤੀ। ਜੁੰਮਿਓ = ਨਾਸ ਹੋ ਜਾਂਦੀ ਹੈ ॥੨॥