ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥
O my foolish and silly soul, why are you too lazy to serve?
ਹੇ ਭੋਲੀਏ ਜਿੰਦੇ! ਪਰਮਾਤਮਾ ਨੂੰ ਸਿਮਰਦਿਆਂ ਤੂੰ ਆਲਸ ਕਰਦੀ ਹੈਂ। ਭੋਰੇ ਰੂਹੜੇ = ਹੇ ਭੋਲੀਏ ਜਿੰਦੇ! ਹੇ ਭੋਲੀ ਰੂਹ! ਆਲਕੁ = ਆਲਸ।
ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥
Such a long time has passed. When will this opportunity come again? ||3||
ਲੰਮੀਆਂ ਮੁੱਦਤਾਂ ਪਿਛੋਂ (ਇਹ ਮਨੁੱਖਾ ਜਨਮ ਮਿਲਿਆ ਹੈ, ਜੇ ਸਿਮਰਨ ਤੋਂ ਸੱਖਣਾ ਬੀਤ ਗਿਆ) ਤਾਂ ਮੁੜ (ਕੀਹ ਪਤਾ ਹੈ?) ਕਦੋਂ (ਮਨੁੱਖਾ ਜਨਮ ਦੀ) ਰੁੱਤ ਆਵੇ ॥੩॥ ਚਿਰਾਣੀਆ ਮੁਦਤਿ = ਢੇਰ ਸਮਾ। ਕਡੂ = ਕਦੋਂ? ॥੩॥