ਦੋਹਰਾ

ਦੋਹਰਾ:

ਟਾਕ ਤੋਲ ਤਨ ਰਹਿਯੋ ਮਾਸਾ ਰਹਿਯੋ ਮਾਸ

ਚਾਰ ਮਾਸੇ ਸ਼ਰੀਰ ਨਹੀਂ ਰਿਹਾ ਅਤੇ ਮਾਸਾ ਜਿੰਨਾ ਵੀ ਮਾਸ ਨਹੀਂ ਰਿਹਾ।

ਬਿਰਹਿਨ ਕੌ ਤੀਨੋ ਭਲੇ ਹਾਡ ਚਾਮ ਅਰੁ ਸ੍ਵਾਸ ॥੨੫॥

ਵਿਯੋਗਣਾਂ ਲਈ ਹਡ, ਚੰਮ ਅਤੇ ਸੁਆਸ ਤਿੰਨੇ (ਰੋਗ) ਚੰਗੇ ਹਨ ॥੨੫॥

ਅਤਿ ਕਾਮਾ ਲੋਟਤ ਧਰਨਿ ਮਾਧਵਨਲ ਕੇ ਹੇਤ

The separation of Madhwan made her to roll over on the ground,

ਮਾਧਵਾਨਲ ਦੇ ਹਿਤ ਲਈ ਕਾਮਕੰਦਲਾ ਧਰਤੀ ਉਤੇ ਲੋਟ ਪੋਟ ਹੋ ਰਹੀ ਹੈ,

ਟੂਟੋ ਅਮਲ ਅਫੀਮਿਯਹਿ ਜਨੁ ਪਸਵਾਰੇ ਲੇਤ ॥੨੬॥

Like an addict of opium, she tossed around in the dust.(26)

ਮਾਨੋ ਅਮਲ ਤੋਂ ਟੁਟਿਆ ਅਫ਼ੀਮਚੀ ਪਲਸੇਟੇ ਮਾਰ ਰਿਹਾ ਹੋਵੇ ॥੨੬॥

ਮਿਲਤ ਨੈਨ ਨਹਿ ਰਹਿ ਸਕਤ ਜਾਨਤ ਪ੍ਰੀਤਿ ਪਤੰਗ

ਪਤੰਗ (ਦੀਪਕ ਨਾਲ ਪਾਈ) ਪ੍ਰੀਤ ਤੋਂ ਜਾਣ ਸਕਦਾ ਹੈ ਕਿ ਨੈਣ ਮਿਲਾਏ ਬਿਨਾ ਰਿਹਾ ਨਹੀਂ ਜਾ ਸਕਦਾ।

ਛੂਟਤ ਬਿਰਹ ਬਿਯੋਗ ਤੇ ਹੋਮਤ ਅਪਨੋ ਅੰਗ ॥੨੭॥

ਉਹ ਵਿਰਹ ਵਿਯੋਗ ਕਾਰਨ (ਦੀਪਕ ਨੂੰ) ਛੋਹ ਕੇ ਆਪਣੇ ਅੰਗ ਸਾੜ (ਹੋਮ ਕਰ) ਦਿੰਦਾ ਹੈ ॥੨੭॥