ਭੁਜੰਗ ਛੰਦ ॥
Bhujang Chhand
ਭੁਜੰਗ ਛੰਦ:
ਚਲੇ ਭਾਜਿ ਲੇਾਂਡੀ ਸੁ ਜੋਧਾ ਗਰਜੈ ॥
ਯੋਧਿਆਂ ਦੀ ਗਰਜ ਸੁਣ ਕੇ ਬੁਜ਼ਦਿਲ ਭਜ ਰਹੇ ਹਨ
ਮਹਾ ਭੇਰ ਭਾਰੀਨ ਸੌ ਨਾਦ ਬਜੈ ॥
ਅਤੇ ਡਰਾਉਣੀ ਆਵਾਜ਼ ਵਿਚ ਵੱਡੀਆਂ ਭੇਰਾਂ ਵਜ ਰਹੀਆਂ ਹਨ।
ਪਰੀ ਆਨਿ ਭੂਤਾਨ ਕੀ ਭੀਰ ਭਾਰੀ ॥
ਉਥੇ ਭੂਤਾਂ ਦੀ ਬਹੁਤ ਭੀੜ ਲਗ ਗਈ ਹੈ
ਮੰਡੇ ਕੋਪ ਕੈ ਕੈ ਬਡੇ ਛਤ੍ਰ ਧਾਰੀ ॥੨੧॥
ਅਤੇ ਵੱਡੇ ਛਤ੍ਰਧਾਰੀ ਕ੍ਰੋਧ ਨਾਲ ਭਰੇ ਡਟੇ ਹੋਏ ਹਨ ॥੨੧॥
ਦਿਪੈ ਹਾਥ ਮੈ ਕੋਟਿ ਕਾਢੀ ਕ੍ਰਿਪਾਨੈ ॥
ਹੱਥਾਂ ਵਿਚ ਕਰੋੜਾਂ ਕ੍ਰਿਪਾਨਾਂ ਕਢੀਆਂ ਹੋਈਆਂ ਦਿਸ ਰਹੀਆਂ ਹਨ
ਗਿਰੈ ਭੂਮਿ ਮੈ ਝੂਮਿ ਜੋਧਾ ਜੁਆਨੈ ॥
ਅਤੇ ਵੱਡੇ ਜੁਆਨ ਸੂਰਮੇ ਯੁੱਧ-ਭੂਮੀ ਵਿਚ ਡਿਗ ਰਹੇ ਹਨ।
ਪਰੀ ਆਨਿ ਬੀਰਾਨ ਕੀ ਭੀਰ ਭਾਰੀ ॥
ਸੂਰਮਿਆਂ ਉਤੇ ਭਾਰੀ ਭੀੜ ਆਣ ਬਣੀ ਹੈ
ਬਹੈ ਸਸਤ੍ਰ ਔਰ ਅਸਤ੍ਰ ਕਾਤੀ ਕਟਾਰੀ ॥੨੨॥
ਅਤੇ ਅਸਤ੍ਰ, ਸ਼ਸਤ੍ਰ, ਕਾਤੀਆਂ ਅਤੇ ਕਟਾਰੀਆਂ ਚਲ ਰਹੀਆਂ ਹਨ ॥੨੨॥
ਬਜੈ ਸਾਰ ਭਾਰੋ ਕਿਤੇ ਹੀ ਪਰਾਏ ॥
ਬਹੁਤ ਹੀ ਲੋਹਾ ਖੜਕਿਆ ਹੈ, ਕਿਤਨੇ ਹੀ ਡਿਗ ਪਏ ਹਨ (ਜਾਂ ਭਜ ਗਏ ਹਨ)।
ਕਿਤੇ ਚੁੰਗ ਬਾਧੇ ਚਲੇ ਖੇਤ ਆਏ ॥
ਕਿਤਨੇ ਹੀ ਯੁੱਧ-ਭੂਮੀ ਵਿਚ ਟੋਲੇ ਬਣਾ ਕੇ ਆਏ ਹਨ।
ਪਰੀ ਬਾਨ ਗੋਲਾਨ ਕੀ ਮਾਰਿ ਐਸੀ ॥
ਗੋਲਿਆਂ ਅਤੇ ਬਾਣਾਂ ਦੀ ਅਜਿਹੀ ਮਾਰ ਪਈ ਹੈ
ਮਨੋ ਕ੍ਵਾਰ ਕੇ ਮੇਘ ਕੀ ਬ੍ਰਿਸਟਿ ਜੈਸੀ ॥੨੩॥
ਮਾਨੋ ਅਸੂ ਦੇ ਮਹੀਨੇ ਦੇ ਬਦਲਾਂ ਦੀ ਬਰਖਾ ਵਰਗੀ ਹੋਵੇ ॥੨੩॥
ਪਰੀ ਮਾਰਿ ਭਾਰੀ ਮਚਿਯੋ ਲੋਹ ਗਾਢੋ ॥
ਬਹੁਤ ਮਾਰ ਮਚੀ ਹੈ ਅਤੇ ਖ਼ੂਬ ਲੋਹਾ ਖੜਕਿਆ ਹੈ (ਅਰਥਾਤ-ਸ਼ਸਤ੍ਰਾਂ ਨਾਲ ਸ਼ਸਤ੍ਰ ਵਜੇ ਹਨ)
ਅਹਿਲਾਦ ਜੋਧਾਨ ਕੈ ਚਿਤ ਬਾਢੋ ॥
ਜਿਸ ਕਰ ਕੇ ਯੋਧਿਆਂ ਦੇ ਮਨ ਪ੍ਰਸੰਨ ਹੋਏ ਹਨ।
ਕਹੂੰ ਭੂਤ ਔ ਪ੍ਰੇਤ ਨਾਚੈ ਰੁ ਗਾਵੈ ॥
ਕਿਤੇ ਭੂਤ ਅਤੇ ਪ੍ਰੇਤ ਨਚ ਅਤੇ ਗਾ ਰਹੇ ਹਨ
ਕਹੂੰ ਜੋਗਿਨੀ ਪੀਤ ਲੋਹੂ ਸੁਹਾਵੈ ॥੨੪॥
ਅਤੇ ਕਿਤੇ ਜੋਗਣਾਂ ਲਹੂ ਪੀਂਦੀਆਂ ਦਿਸ ਰਹੀਆਂ ਹਨ ॥੨੪॥
ਕਹੂੰ ਬੀਰ ਬੈਤਲਾ ਬਾਕੇ ਬਿਹਾਰੈ ॥
ਕਿਤੇ ਬਾਂਕੇ ਬੀਰ ਬੈਤਾਲ ਵਿਚਰ ਰਹੇ ਹਨ
ਕਹੂੰ ਬੀਰ ਬੀਰਾਨ ਕੋ ਮਾਰਿ ਡਾਰੈ ॥
ਅਤੇ ਕਿਤੇ ਸੂਰਮੇ ਸੂਰਮਿਆਂ ਨੂੰ ਮਾਰ ਕੇ ਸੁਟ ਰਹੇ ਹਨ।
ਕਿਤੇ ਬਾਨ ਲੈ ਸੂਰ ਕੰਮਾਨ ਐਂਚੈ ॥
ਕਿਤੇ ਸੂਰਮੇ ਕਮਾਨਾਂ ਖਿਚ ਕੇ ਬਾਣ ਚਲਾ ਰਹੇ ਹਨ
ਕਿਤੇ ਘੈਂਚਿ ਜੋਧਾਨ ਕੇ ਕੇਸ ਖੈਂਚੈ ॥੨੫॥
ਅਤੇ ਕਿਤੇ ਯੋਧਿਆਂ ਨੂੰ ਕੇਸਾਂ ਤੋਂ ਪਕੜ ਕੇ ਘਸੀਟ ਰਹੇ ਹਨ ॥੨੫॥
ਕਹੂੰ ਪਾਰਬਤੀ ਮੂਡ ਮਾਲਾ ਬਨਾਵੈ ॥
ਕਿਤੇ ਪਾਰਬਤੀ ਸਿਰਾਂ ਦੀ ਮਾਲਾ ਪਰੋ ਰਹੀ ਹੈ,
ਕਹੂੰ ਰਾਗ ਮਾਰੂ ਮਹਾ ਰੁਦ੍ਰ ਗਾਵੈ ॥
ਕਿਤੇ ਮਹਾ ਰੁਦ੍ਰ ਮਾਰੂ ਰਾਗ ਗਾ ਰਿਹਾ ਹੈ।
ਕਹੂੰ ਕੋਪ ਕੈ ਡਾਕਨੀ ਹਾਕ ਮਾਰੈ ॥
ਕਿਤੇ ਕ੍ਰੋਧਿਤ ਹੋ ਕੇ ਡਾਕਣੀਆਂ ਡਕਾਰ ਰਹੀਆਂ ਹਨ।
ਗਏ ਜੂਝਿ ਜੋਧਾ ਬਿਨਾ ਹੀ ਸੰਘਾਰੈ ॥੨੬॥
ਕਿਤੇ ਬਿਨਾ ਮਾਰਿਆਂ ਹੀ ਯੋਧੇ ਮਾਰੇ ਗਏ ਹਨ ॥੨੬॥
ਕਹੂੰ ਦੁੰਦਭੀ ਢੋਲ ਸਹਨਾਇ ਬਜੈ ॥
ਕਿਤੇ ਦੁੰਦਭੀ, ਢੋਲ ਅਤੇ ਸ਼ਹਿਨਾਈਆਂ ਵਜ ਰਹੀਆਂ ਹਨ
ਮਹਾ ਕੋਪ ਕੈ ਸੂਰ ਕੇਤੇ ਗਰਜੈ ॥
ਅਤੇ ਕਿਤਨੇ ਹੀ ਯੋਧੇ ਕ੍ਰੋਧਵਾਨ ਹੋ ਕੇ ਗਜ ਰਹੇ ਹਨ।
ਪਰੇ ਕੰਠ ਫਾਸੀ ਕਿਤੇ ਬੀਰ ਮੂਏ ॥
ਕਿਤਨੇ ਹੀ ਸੂਰਮੇ ਗੱਲ ਵਿਚ ਫਾਹੀ ਪੈਣ ਕਾਰਨ ਮਰ ਗਏ ਹਨ
ਤਨੰ ਤ︀ਯਾਗ ਗਾਮੀ ਸੁ ਬੈਕੁੰਠ ਹੂਏ ॥੨੭॥
ਅਤੇ ਸ਼ਰੀਰ ਨੂੰ ਛਡ ਕੇ ਸਵਰਗ ਨੂੰ ਚਲੇ ਗਏ ਹਨ ॥੨੭॥
ਕਿਤੇ ਖੇਤ ਮੈ ਦੇਵ ਦੇਵਾਰਿ ਮਾਰੇ ॥
ਦੇਵਤਿਆਂ ਨੇ ਕਿਤਨੇ ਹੀ ਦੈਂਤ ਯੁੱਧ-ਭੂਮੀ ਵਿਚ ਮਾਰ ਦਿੱਤੇ ਹਨ
ਕਿਤੇ ਪ੍ਰਾਨ ਸੁਰ ਲੋਕ ਤਜਿ ਕੈ ਬਿਹਾਰੇ ॥
ਅਤੇ ਕਿਤਨੇ ਹੀ ਪ੍ਰਾਣ ਤਿਆਗ ਕੇ ਸੁਰ-ਲੋਕ ਵਿਚ ਵਿਚਰ ਰਹੇ ਹਨ।
ਕਿਤੇ ਘਾਇ ਲਾਗੋ ਮਹਾਬੀਰ ਝੂਮੈ ॥
ਕਿਤਨੇ ਹੀ ਸੂਰਮੇ ਘਾਓ ਲਗਣ ਕਾਰਨ ਝੂੰਮ ਰਹੇ ਹਨ। (ਇੰਜ ਪ੍ਰਤੀਤ ਹੁੰਦਾ ਹੈ)
ਮਨੋ ਪਾਨਿ ਕੈ ਭੰਗ ਮਾਲੰਗ ਘੂਮੈ ॥੨੮॥
ਮਾਨੋ ਮਲੰਗ ਲੋਕ ਭੰਗ ਪੀ ਕੇ ਘੁੰਮ ਰਹੇ ਹੋਣ ॥੨੮॥
ਬਲੀ ਮਾਰ ਹੀ ਮਾਰਿ ਕੈ ਕੈ ਪਧਾਰੇ ॥
ਸ਼ੂਰਵੀਰਾਂ ਨੇ 'ਮਾਰੋ ਮਾਰੋ' ਪੁਕਾਰ ਕੇ
ਹਨੇ ਛਤ੍ਰਧਾਰੀ ਮਹਾ ਐਠਿਯਾਰੇ ॥
ਕਈ ਆਕੜਖਾਂ ਛਤ੍ਰਧਾਰੀਆਂ ਨੂੰ ਮਾਰ ਦਿੱਤਾ ਹੈ।
ਕਈ ਕੋਟਿ ਪਤ੍ਰੀ ਤਿਸੀ ਠੌਰ ਛੂਟੇ ॥
ਉਥੇ ਕਈ ਕਰੋੜ 'ਪਤ੍ਰੀ' (ਖੰਭਾਂ ਵਾਲੇ ਤੀਰ) ਛੁਟੇ ਹਨ
ਊਡੇ ਛਿਪ੍ਰ ਸੌ ਪਤ੍ਰ ਸੇ ਛਤ੍ਰ ਟੂਟੇ ॥੨੯॥
ਅਤੇ ਜਲਦੀ ਹੀ ਪੱਤਰਾਂ ਵਾਂਗ ਛਤ੍ਰਾਂ ਦੇ ਟੋਟੇ ਉਡੇ ਗਏ ਹਨ ॥੨੯॥
ਮਚਿਯੋ ਜੁਧ ਗਾੜੋ ਮੰਡੌ ਬੀਰ ਭਾਰੇ ॥
Shyam knows, how many were annihilated.
ਮਹਾਨ ਯੋਧਿਆਂ ਨੇ ਬੜਾ ਤਕੜਾ ਯੁੱਧ ਮਚਿਆ ਹੋਇਆ ਹੈ
ਚਹੂੰ ਓਰ ਕੇ ਕੋਪ ਕੈ ਕੈ ਹਕਾਰੇ ॥
Great fighting had developed as the great warriors were getting infuriated.
ਅਤੇ ਚੌਹਾਂ ਪਾਸਿਆਂ ਤੋਂ ਕ੍ਰੋਧ ਭਰੀਆਂ ਵੰਗਾਰਾਂ ਪੈ ਰਹੀਆਂ ਹਨ।
ਹੂਏ ਪਾਕ ਸਾਹੀਦ ਜੰਗਾਹ ਮ︀ਯਾਨੈ ॥
(ਬਹੁਤ ਯੋਧੇ) ਜੰਗ ਵਿਚ ਲੜ ਕੇ ਪਵਿਤ੍ਰ ਸ਼ਹਾਦਤ ਪ੍ਰਾਪਤ ਕਰ ਗਏ ਹਨ।
ਗਏ ਜੂਝਿ ਜੋਧਾ ਘਨੋ ਸ︀ਯਾਮ ਜਾਨੈ ॥੩੦॥
In the war a few pious one died. (Poet) Shyam knows a great number of warriors were annihilated.(30)
ਸ਼ਿਆਮ ਕਵੀ ਦਸਦੇ ਹਨ ਕਿ ਉਥੇ ਬਹੁਤ ਯੋਧੇ ਜੂਝ ਗਏ ਹਨ ॥੩੦॥