ਚੌਪਈ ॥
Chaupaee
ਚੌਪਈ:
ਅਜਿ ਸੁਤ ਜਹਾ ਚਿਤ ਲੈ ਜਾਵੈ ॥
ਜਿਥੇ ਦਸ਼ਰਥ ਦਾ ਚਿਤ ਜਾਣਾ ਚਾਹੁੰਦਾ,
ਤਹੀ ਕੇਕਈ ਲੈ ਪਹੁਚਾਵੈ ॥
In any direction Dasrath looked, instantly, Kaikaee reached there.
ਉਥੇ ਹੀ ਕੈਕਈ (ਰਥ ਨੂੰ) ਲੈ ਕੇ ਪਹੁੰਚਾ ਦਿੰਦੀ।
ਅਬ੍ਰਿਣ ਰਾਖਿ ਐਸੋ ਰਥ ਹਾਕ੍ਰਯੋ ॥
(ਦਸਰਥ ਨੂੰ ਕੋਈ) ਜ਼ਖ਼ਮ ਨਾ ਲੱਗਣ ਦਿੱਤਾ ਅਤੇ (ਉਸ ਨੇ) ਇਸ ਤਰ੍ਹਾਂ ਨਾਲ ਰਥ ਚਲਾਇਆ
ਨਿਜੁ ਪਿਯ ਕੇ ਇਕ ਬਾਰ ਨ ਬਾਕ︀ਯੋ ॥੩੧॥
She drove the chariot in such a way that she did not let Raja injured, and not even one of his hairs was split.(31)
ਕਿ ਉਸ ਦੇ ਪ੍ਰੀਤਮ ਦਾ ਕੋਈ ਵਾਲ ਵਿੰਗਾ ਨਾ ਹੋਇਆ ॥੩੧॥
ਜਹਾ ਕੇਕਈ ਲੈ ਪਹੁਚਾਯੋ ॥
ਜਿਨ੍ਹਾਂ ਉਤੇ ਵੀ ਕੈਕਈ (ਉਸ ਨੂੰ) ਲੈ ਕੇ ਪਹੁੰਚਾਉਂਦੀ,
ਅਜਿ ਸੁਤ ਤਾ ਕੌ ਮਾਰਿ ਗਿਰਾਯੋ ॥
Towards any brave (enemy) she took Raja, he extended killing..
ਉਨ੍ਹਾਂ ਨੂੰ ਦਸ਼ਰਥ ਮਾਰ ਸੁਟਦਾ।
ਐਸੋ ਕਰਿਯੋ ਬੀਰ ਸੰਗ੍ਰਾਮਾ ॥
(ਉਸ) ਯੋਧੇ ਨੇ ਅਜਿਹਾ ਯੁੱਧ ਕੀਤਾ
ਖਬਰੈ ਗਈ ਰੂਮ ਅਰੁ ਸਾਮਾ ॥੩੨॥
Raja fought so valiantly that the news of his heroism reached the countries of Rome and Sham.(32)
ਕਿ (ਉਸ ਦੀਆਂ) ਖ਼ਬਰਾਂ ਰੂਮ ਅਤੇ ਸ਼ਿਆਮ ਤਕ ਪਹੁੰਚ ਗਈਆਂ ॥੩੨॥
ਐਸੀ ਭਾਤਿ ਦੁਸਟ ਬਹੁ ਮਾਰੇ ॥
ਇਸ ਤਰ੍ਹਾਂ ਨਾਲ ਬਹੁਤ ਦੁਸ਼ਟ ਮਾਰ ਦਿੱਤੇ
ਬਾਸਵ ਕੇ ਸਭ ਸੋਕ ਨਿਵਾਰੇ ॥
Thus many enemies were annihilated, and all the doubts of god Indra were dislodged.
ਅਤੇ ਇੰਦਰ ('ਬਾਸਵ') ਦੇ ਸਾਰੇ ਦੁਖ ਦੂਰ ਕਰ ਦਿੱਤੇ।
ਗਹਿਯੋ ਦਾਤ ਤ੍ਰਿਣ ਉਬਰਿਯੋ ਸੋਊ ॥
(ਜਿਸ ਨੇ) ਦੰਦਾਂ ਵਿਚ ਤੀਲਾ ਲੈ ਲਿਆ, ਉਹੀ ਬਚ ਸਕਿਆ,
ਨਾਤਰ ਜਿਯਤ ਨ ਬਾਚ੍ਰਯੋ ਕੋਊ ॥੩੩॥
Only those were spared who ate grass (accepted defeat) otherwise none other was let go.(33)
ਨਹੀਂ ਤਾਂ ਕੋਈ ਵੀ ਜੀਉਂਦਾ ਬਚ ਨਾ ਸਕਿਆ ॥੩੩॥