ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥
I consciously pray within my consciousness, but I cannot express it in words.
(ਹੇ ਗੁਰੂ ਅਮਰਦਾਸ ਜੀ!) ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ; ਚਿਤਿ = ਚਿੱਤ ਵਿਚ। ਚਿਤਵਉ = ਚਿਤਵਦਾ ਹਾਂ, ਵਿਚਾਰਦਾ ਹਾਂ। ਕਹਉ = ਆਖਦਾ ਹਾਂ, ਮੈਂ ਆਖਾਂ।
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥
I place all my worries and anxieties before You; I look to the Saadh Sangat, the Company of the Holy, for help.
(ਹੇ ਸਤਿਗੁਰੂ!) ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ), ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ। ਸਰਬ ਚਿੰਤ = ਸਾਰੇ ਫ਼ਿਕਰ। ਤੁਝੁ ਪਾਸਿ = ਤੇਰੇ ਪਾਸ। ਹਉ = ਮੈਂ।
ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥
By the Hukam of Your Command, I am blessed with Your Insignia; I serve my Lord and Master.
(ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ। ਤੇਰੈ ਹੁਕਮਿ = (ਹੇ ਸਤਿਗੁਰੂ!) ਤੇਰੀ ਰਜ਼ਾ ਵਿਚ। ਨੀਸਾਣੁ = ਪ੍ਰਵਾਨਗੀ। ਪਵੈ = ਮਿਲੇ। ਤਉ = ਤਦੋਂ।
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥
When You, O Guru, gaze at me with Your Glance of Grace, the fruit of the Naam, the Name of the Creator, is placed within my mouth.
ਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ। ਸੁਭ ਦਿਸਟਿ = ਮਿਹਰ ਦੀ ਨਜ਼ਰ ਕਰ ਕੇ। ਨਾਮੁ ਮੇਵਾ = ਨਾਮ ਰੂਪ-ਫਲ। ਕਰਤਾ = ਕਰਤਾਰ ਦਾ। ਮੁਖਿ = ਮੂੰਹ ਵਿਚ।
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥
The Unfathomable and Unseen Primal Lord God, the Cause of causes - as He orders, so do I speak.
ਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ। ਅਗਮ = ਹੇ ਅਗਮ ਹਰੀ-ਰੂਪ ਸਤਿਗੁਰੂ! ਫੁਰਮਾਵਹਿ = ਤੂੰ ਹੁਕਮ ਕਰਦਾ ਹੈਂ। ਕਾਰਣ ਕਰਣ = ਸ੍ਰਿਸ਼ਟੀ ਦਾ ਕਰਤਾ। ਅਗਮ = ਅਪਹੁੰਚ। ਅਲਖ = ਅਲੱਖ, ਜਿਸ ਦਾ ਸਰੂਪ ਦੱਸਿਆ ਨਾਹ ਜਾ ਸਕੇ। ਕਰਣ = ਸ੍ਰਿਸ਼ਟੀ। ਕਾਰਣ = (ਸ੍ਰਿਸ਼ਟੀ ਦਾ) ਮੂਲ। ਪੁਰਖ = ਸਰਬ-ਵਿਆਪਕ।
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥
O Guru Amar Daas, Doer of deeds, Cause of causes, as You keep me, I remain; as You protect me, I survive. ||4||18||
ਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ ॥੪॥੧੮॥